ਟੇਂਗਿਜ - ਕਜਾਕਿਸਤਾਨ ਦੇ ਟੇਂਗਿਜ 'ਚ ਆਇਲ ਫੀਲਡ 'ਚ ਕਰੀਬ 150 ਭਾਰਤੀਆਂ ਦੇ ਫਸੇ ਹੋਣ ਦੀ ਖਬਰ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਕੇਰਲ ਦੇ ਰਹਿਣ ਵਾਲੇ ਹਨ। ਰਿਪੋਰਟਾਂ ਤੋਂ ਬਾਅਦ ਨਾਨ ਰੇਜੀਡੈਂਟ ਆਫ ਕੇਰਲਾਇਟਸ ਅਫੇਅਰ (ਨੋਰਕਾ) ਨੇ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਹੈ। ਕੇਰਲ ਦੇ ਸੀ. ਐੱਮ. ਨੇ ਨੋਰਕਾ ਨੂੰ ਸਾਰੀਆਂ ਜਾਣਕਾਰੀਆਂ ਜੁਟਾਉਣ ਦਾ ਨਿਰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉੱਥੇ ਮਜ਼ਦੂਰਾਂ ਵਿਚਕਾਰ ਵਿਵਾਦ ਦੇ ਬਾਅਦ ਸਥਿਤੀ ਕਾਫੀ ਵਿਗੜ ਗਈ ਸੀ। ਹਾਲਾਂਕਿ ਭਾਰਤੀਆਂ ਦਾ ਇਸ ਵਿਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਕਜਾਕਿਸਤਾਨ ਦੇ ਸਭ ਤੋਂ ਵੱਡੇ ਆਇਲ ਫੀਲਡ 'ਤੇ ਇਕ ਮੈਸੇਜਿੰਗ ਐਪ 'ਤੇ ਇਕ ਫੋਟੋ ਵਾਇਰਲ ਹੋਣ ਤੋਂ ਬਾਅਦ ਸਥਾਨਕ ਅਤੇ ਵਿਦੇਸ਼ ਕਰਮਚਾਰੀਆਂ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਹਿੰਸਾ ਹੋ ਗਈ। ਇਸ ਹਿੰਸਾ 'ਚ ਕਰੀਬ 30 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਕਜਾਕਿਸਤਾਨ 'ਚ ਇੰਡੀਆ ਮਿਸ਼ਨ ਨੇ ਟਵੀਟ ਕਰ ਕੇ ਫਸੇ ਹੋਏ ਭਾਰਤੀਆਂ ਲਈ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ, 'ਭਾਰਤੀ ਦੂਤਘਰ ਸਥਾਨਕ ਅਥਾਰਿਟੀ ਅਤੇ ਸਥਾਨਿਕ ਫਸੇ ਭਾਰਤੀਆਂ ਨਾਲ ਲਗਾਤਾਰ ਸੰਪਰਕ 'ਚ ਹਨ।'
ਨਵੀਂ ਜਰਸੀ ਕਾਰਣ ਹਾਰੀ ਟੀਮ ਇੰਡੀਆ : ਮਹਿਬੂਬਾ
NEXT STORY