ਜੰਮੂ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਈ. ਸੀ. ਸੀ. ਵਿਸ਼ਵ ਕੱਪ ’ਚ ਭਾਰਤੀ ਕ੍ਰਿਕਟ ਟੀਮ ਨੂੰ ਇੰਗਲੈਂਡ ਵਿਰੁੱਧ ਮਿਲੀ ਹਾਰ ’ਤੇ ਟਵੀਟ ਕਰਦੇ ਹੋਏ ਕਿਹਾ ਕਿ ਟੀਮ ਇੰਡੀਆ ਨੇ ਜੋ ਇਸ ਮੈਚ ’ਚ ਨਵੀਂ ਜਰਸੀ (ਭਗਵਾ ਰੰਗ) ਪਾਈ ਸੀ, ਉਸ ਕਾਰਣ ਹੀ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਜ਼ਿਕਰਯੋਗ ਹੈ ਕਿ ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਸੈਂਕੜੇ ਅਤੇ ਬੇਨ ਸਟੋਕਸ (79) ਤੇ ਜੈਸਨ ਰਾਏ (66) ਦੇ ਧਮਾਕੇਦਾਰ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਭਾਰਤ ਦੀ ਆਈ. ਸੀ. ਸੀ. ਵਿਸ਼ਵ ਕੱਪ 'ਚ ਜੇਤੂ ਮੁਹਿੰਮ ਐਤਵਾਰ ਨੂੰ 31 ਦੌੜਾਂ ਦੀ ਜਿੱਤ ਦੇ ਨਾਲ ਰੋਕ ਕੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇੰਗਲੈਂਡ ਨੇ 50 ਓਵਰਾਂ ਵਿਚ 7 ਵਿਕਟਾਂ 'ਤੇ 337 ਦੌੜਾਂ ਦਾ ਵੱਡਾ ਸਕੋਰ ਬਣਾਇਆ ਤੇ ਭਾਰਤ ਨੂੰ 50 ਓਵਰਾਂ ਵਿਚ 5 ਵਿਕਟਾਂ 'ਤੇ 306 ਦੌੜਾਂ 'ਤੇ ਰੋਕ ਕੇ ਟੂਰਨਾਮੈਂਟ ਵਿਚ 8 ਮੈਚਾਂ ਵਿਚ ਆਪਣੀ 5ਵੀਂ ਜਿੱਤ ਹਾਸਲ ਕੀਤੀ। ਇੰਗਲੈਂਡ ਦੇ ਹੁਣ 10 ਅੰਕ ਹੋ ਗਏ ਹਨ ਪਰ ਸੈਮੀਫਾਈਨਲ ਲਈ ਉਸ ਨੂੰ ਨਿਊਜ਼ੀਲੈਂਡ ਵਿਰੁੱਧ ਆਪਣਾ ਆਖਰੀ ਲੀਗ ਮੈਚ ਜਿੱਤਣਾ ਪਵੇਗਾ। ਭਾਰਤੀ ਟੀਮ ਨੂੰ ਟੂਰਨਾਮੈਂਟ ਵਿਚ 7 ਮੈਚਾਂ ਵਿਚ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਤੋਂ ਬਾਅਦ ਭਾਰਤ ਦੇ 11 ਅੰਕ ਹਨ ਪਰ ਸੈਮੀਫਾਈਨਲ ਲਈ ਉਸ ਨੂੰ ਆਪਣੇ ਆਖਰੀ ਦੋ ਮੈਚਾਂ 'ਚੋਂ ਇਕ ਮੈਚ ਜਿੱਤਣਾ ਪਵੇਗਾ।
ਸ਼ਰਾਬ ਦੀਆਂ ਬੋਤਲਾਂ 'ਤੇ ਗਾਂਧੀ ਦੀ ਫੋਟੋ
NEXT STORY