ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਲਾਣਾ ਪਿੰਡ ’ਚ ਅੱਧੀ ਰਾਤ ਤੋਂ ਬਾਅਦ ਲੱਗੀ ਅੱਗ ਕਾਰਨ 16 ਘਰ ਸੜ ਕੇ ਸੁਆਹ ਹੋ ਗਏ। ਅੱਗ ਮਲਾਣਾ ਦੇ ਧਾਰਾਬਹਿੜ ’ਚ ਇਕ ਮਕਾਨ ਨੂੰ ਲੱਗੀ ਅਤੇ ਫਿਰ ਨਾਲ ਲੱਗਦੇ ਮਕਾਨਾਂ ’ਚ ਫੈਲ ਗਈ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਲੱਗਭਗ 1.30 ਵਜੇ ਅੱਗ ਦੀ ਸੂਚਨਾ ਮਿਲਣ ’ਤੇ ਅੱਗ ਬੁਝਾਊ ਦਸਤਾ ਅਤੇ ਪੁਲਸ ਫੋਰਸ ਨੂੰ ਘਟਨਾ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ। ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮਲਾਣਾ ਪਿੰਡ ਲਈ ਲੱਗਭਗ 1 ਘੰਟੇ ਦਾ ਪੈਦਲ ਰਾਹ ਹੈ, ਫਾਇਰ ਯੰਤਰ ਅਤੇ ਹੋਰ ਰਾਹਤ ਸਮੱਗਰੀ ਨੂੰ ਸਵੇਰੇ ਪੌਣੇ 4 ਵਜੇ ਤੱਕ ਪਿੰਡ ’ਚ ਪਹੁੰਚਾਇਆ ਗਿਆ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਉਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਮਕਾਨ ਲੱਕੜ ਦੇ ਹੋਣ ਅਤੇ ਮਕਾਨਾਂ ਦੇ ਨੇੜੇ ਪਸ਼ੂਆਂ ਦਾ ਬਾੜਾ ਹੋਣ ਕਾਰਨ ਅੱਗ ਫੈਲਦੀ ਰਹੀ ਅਤੇ ਉਸ ’ਤੇ ਕਾਬੂ ਪਾਉਣਾ ਮੁਸ਼ਕਲ ਸੀ। ਓਧਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਘਟਨਾ ’ਤੇ ਸੋਗ ਜ਼ਾਹਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਅਤੇ ਮੁੜ ਵਸਾਉਣ ਦੇ ਨਿਰਦੇਸ਼ ਦਿੱਤੇ ਹਨ।
ਮੁਖਤਾਰ ਅੰਸਾਰੀ ’ਤੇ ਵੱਡੀ ਕਾਰਵਾਈ, ਕਰੋੜਾਂ ਦੇ ਨਿਰਮਾਣ ਅਧੀਨ ਸ਼ਾਪਿੰਗ ਕੰਪਲੈਕਸ ਕੁਰਕ
NEXT STORY