ਸ਼੍ਰੀਨਗਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦਾ ਮੈਨੀਫੈਸਟੋ ਜਾਰੀ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਜੰਮੂ ਕਸ਼ਮੀਰ 'ਚ ਮੈਟਰੋ ਦਾ ਕੰਮ ਸ਼ੁਰੂ ਹੋਵੇਗਾ। ਕਿਸਾਨਾਂ ਨੂੰ 10 ਹਜ਼ਾਰ ਰੁਪਏ ਸਲਾਨਾ ਦਿੱਤਾ ਜਾਵੇਗਾ। ਨੁਕਸਾਨੇ ਗਏ ਮੰਦਰਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ। ਆਈ.ਟੀ. ਹੱਬ ਦੀ ਸਥਾਪਨਾ ਕੀਤੀ ਜਾਵੇਗੀ। ਬਜ਼ੁਰਗਾਂ, ਦਿਵਿਆਂਗਾਂ ਦੀ ਪੈਨਸ਼ਨ ਵਧਾਈ ਜਾਵੇਗੀ। ਅਟਲ ਆਵਾਸ ਯੋਜਨਾ ਦੇ ਮਾਧਿਅਮ ਨਾਲ ਭੂਮੀਹੀਣ ਲੋਕਾਂ ਨੂੰ 5 ਮਰਲਾ ਜ਼ਮੀਨ ਦਿੱਤੀ ਜਾਵੇਗੀ।
ਸ਼ਾਹ ਨੇ ਕਿਹਾ ਕਿ 5 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ। ਜੰਮੂ 'ਚ ਤਵੀ ਰਿਵਰ ਫਰੰਟ ਬਣਾਇਆ ਜਾਵੇਗਾ। ਸ਼੍ਰੀਨਗਰ 'ਚ ਐਮਿਊਜਮੈਂਟ ਪਾਰਕ ਬਣਾਇਆ ਜਾਵੇਗਾ, ਡਲ ਝੀਲ 'ਤੇ ਵਿਸ਼ਵ ਪੱਧਰ 'ਤੇ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਂ ਸਨਮਾਨ ਯੋਜਨਾ ਲੈ ਕੇ ਆਵਾਂਗੇ। ਉੱਜਵਲਾ ਯੋਜਨਾ ਦੇ ਅਧੀਨ 2 ਸਿਲੰਡਰ ਦਿੱਤੇ ਜਾਣਗੇ। ਵਿਦਿਆਰਥੀਆਂ ਨੂੰ 10 ਹਜ਼ਾਰ ਰੁਪਏ ਕੋਚਿੰਗ ਫ਼ੀਸ ਦਿੱਤੀ ਜਾਵੇਗੀ। ਕਿਸ਼ਤਵਾੜ 'ਚ ਆਯੂਸ਼ ਹਰਬਲ ਪਾਰਕ ਬਣੇਗਾ। ਰਾਜੌਰੀ 'ਚ ਟੂਰਿਜ਼ਮ ਸਪਾਟ ਬਣਾਵਾਂਗੇ। ਇਕ ਦੀ ਇਕ ਔਰਤ ਨੂੰ 18 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਣਗੇ। ਕਾਲਜ ਵਿਦਿਆਰਥਣਾਂ ਨੂੰ ਹਰ ਸਾਲ 3 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਸਬੰਧਤ ਜ਼ਮੀਨ ਦੀ ਨਿਲਾਮੀ
NEXT STORY