ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਇਕ ਵਿੱਤੀ ਕੰਪਨੀ ਦੀ ਆੜ ’ਚ ਚੀਨੀ ਐਪ ਦੇ ਜ਼ਰੀਏ ਘੱਟ ਵਿਆਜ਼ ’ਤੇ ਕਰਜ਼ਾ ਮੁਹੱਈਆ ਕਰਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ’ਚ ਈਸਟ ਆਫ ਕੈਲਾਸ਼ ਸਥਿਤ ਕਾਲ ਸੈਂਟਰ ਦੇ 18 ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਭਾਰਤੀਆਂ ਲਈ ਇਕ ਹੋਰ ਵੱਡੀ ਖੁਸ਼ਖਬਰੀ: ਹੁਣ ਇਸ ਸੂਬੇ ’ਚ ਮਿਲੇ 15 ਦੁਰਲੱਭ ਖਣਿਜ
ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਪਹਿਲਾਂ ਚੀਨੀ ਮੋਬਾਇਲ ਕਰਜ਼ਾ ਐਪਲੀਕੇਸ਼ਨ ‘ਡਾਓਲੇਸ’ ਦੇ ਜਰੀਏ ਲੋਕਾਂ ਨੂੰ ਬਹੁਤ ਘੱਟ ਵਿਆਜ ਦਰਾਂ ’ਤੇ ਛੋਟੀ ਮਿਆਦ ਦੇ ਕਰਜ਼ੇ ਦੀ ਪੇਸ਼ਕਸ਼ ਕਰਦੇ ਸਨ ਅਤੇ ਇਸ ਦੇ ਮਾਧਿਅਮ ਨਾਲ ਰਾਸ਼ੀ ਟਰਾਂਸਫਰ ਕਰਨ ਤੋਂ ਬਾਅਦ ਦਰਾਂ ’ਚ ਵਾਧਾ ਕਰਦੇ ਸਨ। ਇਸ ਤੋਂ ਬਾਅਦ ਲੋਕਾਂ ਨੂੰ ਬਹੁਤ ਜ਼ਿਆਦਾ ਵਿਆਜ ਦਰਾਂ ’ਤੇ ਕਰਜ਼ਾ ਚੁਕਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਕਰਜ਼ਾ ਚੁਕਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ ਹੋਰ ਜ਼ਿਆਦਾ ਰਾਸ਼ੀ ਦੀ ਮੰਗ ਕੀਤੀ ਜਾਂਦੀ ਸੀ।
ਇਹ ਖ਼ਬਰ ਵੀ ਪੜ੍ਹੋ - ਨੌਕਰੀ ਲੱਗਦਿਆਂ ਹੀ ਇਕ ਘੰਟੇ ਬਾਅਦ ਨੌਕਰਾਣੀ ਨੇ ਕਰ 'ਤਾ ਕਾਂਡ, ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਮੁਲਜ਼ਮ ਲੋਕਾਂ ਨੂੰ ਧਮਕੀ ਦਿੰਦੇ ਸਨ ਕਿ ਉਹ ਉਨ੍ਹਾਂ ਦੀਆਂ ਨਕਲੀ ਤਸਵੀਰਾਂ ਨੂੰ ਆਨਲਾਈਨ ਪੋਸਟ ਕਰ ਕੇ ਉਨ੍ਹਾਂ ਨੂੰ ਬਦਨਾਮ ਕਰ ਦੇਣਗੇ। ਇਸ ਮਾਮਲੇ ਦਾ ਮੁੱਖ ਦੋਸ਼ੀ ਮੋਹਸਿਨ ਖਾਨ ਅਤੇ ਉਸ ਦੇ ਸਾਥੀ ਅਜੇ ਫਰਾਰ ਹਨ। ਪੁਲਸ ਉਨ੍ਹਾਂ ਨੂੰ ਫੜਣ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਪੁਲਸ ਨੇ 54 ਕੰਪਿਊਟਰ ਸਿਸਟਮ, 19 ਮੋਬਾਇਲ ਫੋਨ, 2 ਇੰਟਰਨੈੱਟ ਰਾਊਟਰ ਅਤੇ ਕਈ ਸਿਮ ਕਾਰਡ ਸੰਚਾਲਿਤ ਕਰਨ ਲਈ ਇਕ ਸਰਵਰ ਜ਼ਬਤ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤੀਆਂ ਲਈ ਇਕ ਹੋਰ ਵੱਡੀ ਖੁਸ਼ਖਬਰੀ: ਹੁਣ ਇਸ ਸੂਬੇ ’ਚ ਮਿਲੇ 15 ਦੁਰਲੱਭ ਖਣਿਜ
NEXT STORY