ਨਵੀਂ ਦਿੱਲੀ-ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਅਜਿਹੇ 5 ਤਾਰਾ ਹੋਟਲਾਂ ਸਮੇਤ ਕਿਸੇ ਵੀ ਹੋਟਲ 'ਚ ਕਮਰਾ ਲੈਣ 'ਤੇ 18 ਫੀਸਦੀ ਜੀ.ਐੱਸ.ਟੀ ਲੱਗੇਗਾ ਜਿਨ੍ਹਾਂ ਹੋਟਲਾਂ 'ਚ ਪ੍ਰਤੀ ਕਮਰਾ ਕਿਰਾਇਆ ਘੱਟੋ-ਘੱਟ 7,500 ਰੁਪਏ ਰੋਜ਼ਾਨਾ ਹੈ। ਇੱਥੇ ਜਾਰੀ ਅਧਿਕਾਰਕ ਬਿਆਨ ਅਨੁਸਾਰ ਇਸ ਵਜ੍ਹਾ ਨਾਲ ਜੀ. ਐੱਸ. ਟੀ. ਦੀ ਲਾਗੂ ਦਰ ਤੈਅ ਕਰਨ ਲਈ ਹੋਟਲਾਂ ਦੀ ਸਟਾਰ ਰੇਟਿੰਗ ਅਣਉੱਚਿਤ ਹੋ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ 5 ਤਾਰਾ ਹੋਟਲਾਂ ਨੂੰ 28 ਫੀਸਦੀ ਜੀ. ਐੱਸ. ਟੀ. ਦਾ ਭੁਗਤਾਨ ਕਰਨ ਨਾਲ ਸਬੰਧਿਤ ਭਰਮਾਉਣ ਵਾਲੀਆਂ ਰਿਪੋਰਟਾਂ ਮਿਲ ਰਹੀਆਂ ਹਨ, ਭਾਵੇਂ ਉਸ ਦੇ ਪ੍ਰਤੀ ਕਮਰੇ ਕਿਰਾਏ ਦੀ ਦਰ ਕੁੱਝ ਵੀ ਹੋਵੇ। ਇਸ ਸੰਦਰਭ 'ਚ ਸਰਕਾਰ ਨੇ ਇਹ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਕੀਟਨਾਸ਼ਕਾਂ 'ਤੇ 18 ਫੀਸਦੀ ਜੀ. ਐੱਸ. ਟੀ
ਸਰਕਾਰ ਨੇ ਅੱਜ ਰਾਜਸਭਾ ਨੂੰ ਸੂਚਿਤ ਕੀਤਾ ਕਿ ਦੇਸ਼ 'ਚ ਹੁਣ ਕੀਟਨਾਸ਼ਕਾਂ 'ਤੇ 18 ਫੀਸਦੀ ਜੀ. ਐੱਸ. ਟੀ. ਹੈ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਪਹਿਰਾਵੇ, ਰੇਸ਼ਮੀ ਤੇ ਸੂਤੀ ਸਾੜ੍ਹੀਆਂ 'ਤੇ ਜੀ. ਐੱਸ. ਟੀ. ਦਰ 'ਚ ਛੋਟ ਦੇਣ ਦਾ ਕੋਈ ਪ੍ਰਸਤਾਵ ਨਹੀਂ ਹੈ। ਵਿੱਤ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ 'ਚ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਲਾਗੂ ਹੋਣ ਤੋਂ ਪਹਿਲਾਂ ਕੀਟਨਾਸ਼ਕਾਂ 'ਤੇ 12.5 ਫ਼ੀਸਦੀ ਕੇਂਦਰੀ ਐਕਸਾਈਜ਼ ਡਿਊਟੀ ਲੱਗ ਰਹੀ ਸੀ। ਇਸ ਤੋਂ ਇਲਾਵਾ ਇਸ 'ਤੇ 4 ਫ਼ੀਸਦੀ ਵੈਟ, ਸੈਂਟਰਲ ਸੇਲਜ਼ ਟੈਕਸ (ਸੀ. ਐੱਸ. ਟੀ.), ਐਂਟਰੀ ਟੈਕਸ ਅਤੇ ਚੁੰਗੀ ਆਦਿ ਵੀ ਲੱਗਦੇ ਸਨ। ਇਨ੍ਹਾਂ ਸਾਰੇ ਟੈਕਸਾਂ ਨੂੰ ਧਿਆਨ 'ਚ ਰੱਖਦਿਆਂ ਕੀਟਨਾਸ਼ਕਾਂ ਨੂੰ 18 ਫੀਸਦੀ ਜੀ. ਐੱਸ. ਟੀ. ਦੇ ਘੇਰੇ 'ਚ ਰੱਖਿਆ ਗਿਆ ਹੈ ਤਾਂ ਕਿ ਕਿਸਾਨਾਂ ਦੇ ਹਿੱਤ ਪ੍ਰਭਾਵਿਤ ਨਾ ਹੋਣ।
ਨੋਟਬੰਦੀ ਪਿੱਛੋਂ 11.23 ਕਰੋੜ ਦੇ ਨਕਲੀ ਨੋਟ ਮਿਲੇ : ਜੇਤਲੀ
NEXT STORY