ਨਵੀਂ ਦਿੱਲੀ- ਨੋਟਬੰਦੀ ਪਿੱਛੋਂ ਦੇਸ਼ ਦੇ 29 ਸੂਬਿਆਂ ਵਿਚ ਕੁਲ 11.23 ਕਰੋੜ ਰੁਪਏ ਤੋਂ ਵੱਧ ਦੇ ਨਕਲੀ ਨੋਟਾਂ ਦਾ ਪਤਾ ਲੱਗਾ ਹੈ। ਇਹ ਗੱਲ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੰਗਲਵਾਰ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਕਹੀ। ਉਨ੍ਹਾਂ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨੋਟਬੰਦੀ ਪਿੱਛੋਂ 14 ਜੁਲਾਈ ਤਕ 29 ਸੂਬਿਆਂ ਵਿਚ 1,57,797 ਨਕਲੀ ਨੋਟ ਬਰਾਮਦ ਹੋਏ ਜਿਨ੍ਹਾਂ ਦੀ ਕੁਲ ਕੀਮਤ 11.23 ਕਰੋੜ ਰੁਪਏ ਦੇ ਲਗਭਗ ਹੈ।
ਜੇਤਲੀ ਨੇ ਕਿਹਾ ਕਿ ਹੁਣੇ ਜਿਹੇ ਆਰ. ਬੀ. ਆਈ. ਨੇ ਇਕ ਮੋਬਾਈਲ ਐਪ ਲਾਂਚ ਕੀਤਾ ਹੈ ਜਿਸ ਰਾਹੀਂ ਯੂਜ਼ਰ 500 ਤੇ 2000 ਦੇ ਨੋਟਾਂ ਦੇ ਫੀਚਰਜ਼ ਦੇਖ ਸਕਦੇ ਹਨ। ਯੂਜ਼ਰ ਇਸ ਐਪ ਦੀ ਵਰਤੋਂ ਕਰ ਕੇ ਨਵੇਂ ਨੋਟਾਂ ਦੀ ਪ੍ਰਮਾਣਿਕਤਾ ਬਾਰੇ ਜਾਂਚ ਕਰ ਸਕਦੇ ਹਨ। ਇਸ ਐਪ ਨੂੰ ਐਂਡਰਾਇਡ ਫੋਨ 'ਚ ਪਲੇਅ ਸਟੋਰ ਰਾਹੀਂ ਜਾਂ ਆਈ ਫੋਨਜ਼ ਵਿਚ ਐਪ ਸਟੋਰ ਰਾਹੀਂ ਡਾਊਨ ਲੋਡ ਕੀਤਾ ਜਾ ਸਕਦਾ ਹੈ। ਬੈਂਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਲੋਕਾਂ ਦੀ ਜਾਣਕਾਰੀ ਲਈ ਨੋਟਾਂ ਦੇ ਡਿਜ਼ਾਈਨ ਅਤੇ ਸਿਕਿਓਰਿਟੀ ਫੀਚਰ ਨੂੰ ਆਪਣੀਆਂ ਬ੍ਰਾਂਚਾਂ ਵਿਚ ਡਿਸਪਲੇਅ ਕਰਨ।
ਸਾਧਵੀ ਸੈਕਸ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਨੂੰ ਝਟਕਾ
NEXT STORY