ਸੁਕਮਾ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਐਤਵਾਰ 4 ਮਹਿਲਾ ਨਕਸਲੀਆਂ ਸਮੇਤ 19 ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਰਮਪਣ ਕਰ ਦਿੱਤਾ ਹੈ। ਸੁਕਮਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਸੁਨੀਲ ਸ਼ਰਮਾ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲ੍ਹੇ 'ਚ ਚੱਲ ਰਹੇ ਪੂਨਾ ਨਰਕੋਮ (ਨਵੀਂ ਸਵੇਰ, ਨਵੀਂ ਸ਼ੁਰੂਆਤ) ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਸੋਸ਼ਣ, ਅੱਤਿਆਚਾਰ, ਭੇਦਭਾਵ ਅਤੇ ਸਥਾਨਕ ਆਦਿਵਾਸੀਆਂ ਨਾਲ ਹੋਣ ਵਾਲੀ ਹਿੰਸਾ ਤੋਂ ਪੀੜਤ ਹੋ ਕੇ 19 ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ : 'ਆਪਰੇਸ਼ਨ ਗੰਗਾ' ਦੇ ਅਧੀਨ 249 ਭਾਰਤੀਆਂ ਨੂੰ ਲੈ ਕੇ 5ਵੀਂ ਫਲਾਈਟ ਪੁੱਜੀ ਭਾਰਤ
ਸ਼ਰਮਾ ਨੇ ਦੱਸਿਆ ਕਿ ਆਤਮਸਰਮਪਣ ਕਰਨ ਵਾਲੇ ਨਕਸਲੀਆਂ 'ਚ ਨਕਸਲੀ ਇਡੋ ਪਾਲੀ (30), ਕਵਾਸੀ ਬੁਥਰੀ (34) ਅਤੇ ਨੁਪੋ ਪੋਜਾ (34) ਦੇ ਸਿਰ ਇਕ-ਇਕ ਲੱਖ ਰੁਪਏ ਦਾ ਇਨਾਮ ਹੈ। ਉਨ੍ਹਾਂ ਦੱਸਿਆ ਕਿ ਨਕਸਲੀ ਮਿਲੀਸ਼ੀਆ ਮੈਂਬਰ, ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ ਸਮੇਤ ਹੋਰ ਨਕਸਲੀ ਸੰਗਠਨਾਂ 'ਚ ਸਰਗਰਮ ਸਨ। ਸ਼ਰਮਾ ਨੇ ਦੱਸਿਆ ਕਿ ਆਤਮਸਰਮਪਣ ਕਰਨ ਵਾਲੇ ਨਕਸਲੀਆਂ ਨੂੰ ਰਾਜ ਸ਼ਾਸਨ ਦੀ ਮੁੜ ਵਸੇਬਾ ਨੀਤੀ ਦੇ ਅਧੀਨ ਮਦਦ ਰਾਸ਼ੀ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
21 ਦਿਨਾਂ ਦੀ ਫਰਲੋ ਖ਼ਤਮ ਹੋਣ 'ਤੇ ਮੁੜ ਜੇਲ੍ਹ ਪਰਤਿਆ ਡੇਰਾ ਮੁਖੀ ਰਾਮ ਰਹੀਮ
NEXT STORY