ਨਵੀਂ ਦਿੱਲੀ-ਪੂਰੀ ਦੁਨੀਆ 'ਚ ਪੈਰ ਪਸਾਰ ਚੁੱਕੇ ਖਤਰਨਾਕ ਕੋਰੋਨਾਵਾਇਰਸ ਦਾ ਖੌਫ ਭਾਰਤ 'ਚ ਵੀ ਦੇਖਿਆ ਗਿਆ ਹੈ ਪਰ ਇਸ ਦੌਰਾਨ ਇਕ ਰਾਹਤ ਭਰੀ ਖਬਰ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਰਤ 'ਚ ਜਿੱਥੇ ਇਸ ਮਹਾਮਾਰੀ ਕਾਰਨ ਹੁਣ ਤੱਕ ਕੋਰੋਨਾਵਾਇਰਸ ਨਾਲ ਇਨਫੈਕਟਡ ਮਾਮਲਿਆਂ ਦੀ ਗਿਣਤੀ 2500 ਤੋਂ ਪਾਰ ਕਰ ਚੁੱਕੀ ਹੈ ਉੱਥੇ ਹੀ ਲਗਭਗ 192 ਲੋਕ ਠੀਕ ਵੀ ਹੋ ਚੁੱਕੇ ਹਨ।
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ 'ਚ ਕੋਵਿਡ-19 ਦੇ 2088 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਦਕਿ 192 ਲੋਕ ਠੀਕ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਦੇਸ਼ 'ਚ ਦਿਨੋ-ਦਿਨ ਵੱਧ ਰਹੇ ਖਤਰਨਾਕ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਕਈ ਉੱਚਿਤ ਕਦਮ ਚੁੱਕੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ 'ਚ 14 ਅਪ੍ਰੈਲ ਤੱਕ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ:ਦੇਸ਼ਵਾਸੀਆਂ ਨੂੰ PM ਮੋਦੀ ਦੀ ਅਪੀਲ: 5 ਅਪ੍ਰੈਲ ਨੂੰ ਰਾਤ 9 ਵਜੇ, 9 ਮਿੰਟ ਦੇਸ਼ ਦੇ ਨਾਂ
ਕੋਵਿਡ-19: ਯੂ.ਪੀ. 'ਚ ਹੁਣ ਤੱਕ ਤਬਲੀਗੀ ਜਮਾਤ ਦੇ 34 ਕੇਸ ਪਾਜ਼ੀਟਿਵ, KGMU ਨੇ ਜਾਰੀ ਕੀਤੀ ਰਿਪੋਰਟ
NEXT STORY