ਨੈਸ਼ਨਲ ਡੈਸਕ- ਬੀਤੇ ਕੁਝ ਸਮੇਂ ਤੋਂ ਦੁਨੀਆ ਭਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸੇ ਦੌਰਾਨ ਹੁਣ ਭਾਰਤ ਦੇ ਉੱਤਰ-ਪੂਰਬੀ ਹਿੱਸੇ ਤੋਂ ਇਕ ਵਾਰ ਫ਼ਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਨੀਪੁਰ ਸੂਬੇ 'ਚ ਅੱਧੀ ਰਾਤੀਂ ਲਗਾਤਾਰ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨੈਸ਼ਨਲ ਸੈਂਟਰ ਫ਼ਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਤੀਬਰਤਾ 5.2 ਦੱਸੀ ਜਾ ਰਹੀ ਹੈ, ਜਿਸ ਦਾ ਕੇਂਦਰ ਚੂਰਾਚੰਦਪੁਰ ਤੇ ਡੂੰਘਾਈ 40 ਕਿੱਲੋਮੀਟਰ ਰਹੀ। ਇਹ ਭੂਚਾਲ ਅੱਧੀ ਰਾਤੀਂ 1.54 ਵਜੇ ਆਇਆ, ਜਿਸ ਕਾਰਨ ਸੁੱਤੇ ਪਏ ਲੋਕਾਂ ਨੂੰ ਭਾਜੜਾਂ ਪੈ ਗਈਆਂ।
ਇਹੀ ਨਹੀਂ, ਇਸ ਤੋਂ ਕਰੀਬ ਅੱਧਾ ਘੰਟਾ ਬਾਅਦ 2.26 ਮਿੰਟ 'ਤੇ ਇਕ ਵਾਰ ਫ਼ਿਰ ਤੋਂ ਮਨੀਪੁਰ ਦੀ ਧਰਤੀ ਕੰਬ ਗਈ। ਹਾਲਾਂਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 2.5 ਰਹੀ, ਜਿਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਪਰ ਤੇਜ਼ੀ ਨਾਲ ਆ ਰਹੇ ਇਹ ਭੂਚਾਲ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਹੇ ਹਨ।
ਇਹ ਵੀ ਪੜੋ- ਵੱਡੀ ਖ਼ਬਰ ; ਸਿੱਖਿਆ ਵਿਭਾਗ ਨੇ 4 ਅਧਿਆਪਕਾਂ ਨੂੰ ਕੀਤਾ ਮੁਅੱਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦਿਆਰਥੀਆਂ ਲਈ ਵੱਡੀ ਖ਼ਬਰ ; 12 ਸਾਲ ਬਦਲ ਗਿਆ ਸਿਲੇਬਸ
NEXT STORY