ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਦੋ ਬੱਚਿਆਂ ਦਾ ਉਸਤਰੇ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਸ ਵਿੱਚ ਇੱਕ ਬੱਚਾ ਜ਼ਖ਼ਮੀ ਹੋ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਮੁੱਖ ਮੁਲਜ਼ਮ ਜਾਵੇਦ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ।
ਇਹ ਵੀ ਪੜ੍ਹੋ- ਫਾਜ਼ਿਲਕਾ ਪੁਲਸ ਨੇ ਅੱਤਵਾਦੀ ਮੋਡਿਊਲ ਦਾ ਕੀਤਾ ਪਰਦਾਫਾਸ਼, ਹਥਿਆਰ ਸਣੇ ਦੋ ਗ੍ਰਿਫ਼ਤਾਰ
ਦਰਅਸਲ, ਵਿਨੋਦ ਕੁਮਾਰ ਦੀ ਪਤਨੀ ਬਾਬਾ ਕਲੋਨੀ ਵਿੱਚ ਘਰ ਵਿੱਚ ਪਾਰਲਰ ਚਲਾਉਂਦੀ ਹੈ। ਉਹ ਆਪਣੇ 3 ਬੱਚਿਆਂ ਨਾਲ ਘਰ 'ਚ ਇਕੱਲੀ ਸੀ। ਜਾਵੇਦ ਅਤੇ ਸਾਜਿਦ ਵਿਨੋਦ ਦੇ ਘਰ ਦੇ ਸਾਹਮਣੇ ਸੈਲੂਨ ਚਲਾਉਂਦੇ ਹਨ। ਦੋਵਾਂ ਦਾ ਵਿਨੋਦ ਦੇ ਪਰਿਵਾਰ ਨਾਲ ਅਕਸਰ ਝਗੜਾ ਰਹਿੰਦਾ ਸੀ।
ਇਹ ਵੀ ਪੜ੍ਹੋ- ਮੀਡੀਆ ਕਰਮਚਾਰੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ, ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ
ਗੁਆਂਢੀਆਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਸਾਜਿਦ ਅਤੇ ਜਾਵੇਦ ਵਿਨੋਦ ਦੇ ਘਰ ਆਏ ਅਤੇ ਦੂਜੀ ਮੰਜ਼ਿਲ 'ਤੇ ਵਿਨੋਦ ਦੇ ਪੁੱਤਰਾਂ ਆਯੂਸ਼, ਪੀਯੂਸ਼ ਅਤੇ ਹਨੀ 'ਤੇ ਉਸਤਰੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਾਂ ਸੰਗੀਤਾ ਪਾਰਲਰ 'ਚ ਹੇਠਾਂ ਸੀ। ਚੀਕ-ਚਿਹਾੜਾ ਸੁਣ ਕੇ ਲੋਕ ਉਪਰ ਵੱਲ ਭੱਜੇ ਪਰ ਮੁਲਜ਼ਮ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ- ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਜਲੰਧਰ ਦੇ DC ਵਿਸ਼ੇਸ਼ ਸਾਰੰਗਲ ਸਣੇ ADGP ਤੇ DIG ਦਾ ਕੀਤਾ ਤਬਾਦਲਾ
ਕਤਲ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਭੀੜ ਨੇ ਪੁਲਸ ਨੂੰ ਲਾਸ਼ ਨੂੰ ਕਬਜ਼ੇ ਵਿੱਚ ਨਹੀਂ ਲੈਣ ਦਿੱਤਾ। ਪਰਿਵਾਰ ਨੇ ਲਾਸ਼ ਲੈਣ ਆਈ ਐਂਬੂਲੈਂਸ ਨੂੰ ਵਾਪਸ ਮੋੜ ਦਿੱਤਾ। ਗੁੱਸੇ 'ਚ ਆਈ ਭੀੜ ਨੇ ਸੜਕ 'ਤੇ ਜਾਮ ਲਾ ਦਿੱਤਾ। ਪੁਲਸ ਨੇ ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਡਾ: ਰੈੱਡੀਜ਼ ਲੈਬਾਰਟਰੀਜ਼ ਨੇ ਬ੍ਰਿਟੇਨ 'ਚ ਕੀਤੀ ਕੈਂਸਰ ਦੀ ਦਵਾਈ ਦੀ ਸ਼ੁਰੂਆਤ
NEXT STORY