ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ ਵਿਚ ਕੋਰੋਨਾ ਵਾਇਰਸ ਦੀ ਡਰਾਵਨੀ ਸਥਿਤੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਰਕਾਰ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਇਸ ਮਹਾਮਾਰੀ ਨਾਲ 2 ਲੱਖ ਤੋਂ ਵਧ ਲੋਕਾਂ ਦੀ ਮੌਤ ਹੋ ਗਈ ਪਰ ਜਵਾਬਦੇਹੀ ‘ਜ਼ੀਰੋ’ ਹੈ। ਉਨ੍ਹਾਂ ਆਕਸੀਜਨ ਅਤੇ ਉਚਿੱਤ ਮੈਡੀਕਲ ਸਹੂਲਤਾਂ ਦੀ ਘਾਟ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ ਅਤੇ ਕਿਹਾ ਕਿ ਪੂਰੇ ਦੇਸ਼ ਦੀ ਹਮਦਰਦੀ ਉਨ੍ਹਾਂ ਦੇ ਨਾਲ ਹੈ।
ਇਹ ਵੀ ਪੜ੍ਹੋ - ਇਸ ਸੂਬੇ 17 ਮਈ ਤੱਕ ਵਧਾਇਆ ਗਿਆ ਕਰਫਿਊ, ਸੜਕ 'ਤੇ ਵਿਖੇ ਤਾਂ ਮੌਕੇ 'ਤੇ ਹੋਵੇਗਾ ਟੈਸਟ
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਕੋਵਿਡ ਦੀ ਦੂਜੀ ਲਹਿਰ ਦਾ ਚੌਥਾ ਹਫਤਾ 2 ਲੱਖ ਤੋਂ ਵੱਧ ਮ੍ਰਿਤਕ, ਜਵਾਬਦੇਹੀ ਜ਼ੀਰੋ। ਕਰ ਦਿੱਤਾ ਸਿਸਟਮ ਨੇ ‘ਆਤਮਨਿਰਭਰ। ਉਨ੍ਹਾਂ ਕਿਹਾ ਕਿ ਇਲਾਜ ਦੀ ਕਮੀ ਕਾਰਣ ਆਪਣੇ ਪਰਿਵਾਰਕ ਮੈਂਬਰ ਗੁਆ ਰਹੇ ਦੇਸ਼ ਵਾਸੀਆਂ ਨੂੰ ਮੇਰੀ ਸੰਵੇਦਨਾਵਾਂ। ਇਸ ਤਰਾਸਦੀ ਵਿਚ ਤੁਸੀਂ ਇਕੱਲੇ ਨਹੀਂ ਹੋ। ਦੇਸ਼ ਦੇ ਹਰ ਸੂਬੇ ਤੋਂ ਪ੍ਰਾਰਥਨਾ ਅਤੇ ਹਮਦਰਦੀ ਤੁਹਾਡੇ ਨਾਲ ਹੈ। ਨਾਲ ਹੈ ਤਾਂ ਆਸ ਹੈ।’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸ਼੍ਰੀ ਨਿਰੰਜਨੀ ਅਖਾੜਾ ਦੇ 2 ਹੋਰ ਸੰਤਾਂ ਦੀ ਕੋਰੋਨਾ ਨਾਲ ਮੌਤ
NEXT STORY