ਲਾਤੂਰ - ਮਹਾਰਾਸ਼ਟਰ ਦੇ ਲਾਤੂਰ ਵਿਚ ਮੰਤਰੀ ਅਮਿਤ ਦੇਸ਼ਮੁਖ ਦੇ ਪਿੰਡ ਵਿਚ ਪਿਛਲੇ 2 ਦਿਨਾਂ ਵਿਚ 2 ਚੀਤੇ ਨਜ਼ਰ ਆਏ ਹਨ ਅਤੇ ਉਨਾਂ ਦੇ ਫਾਰਮ 'ਤੇ ਵੀ ਉਨ੍ਹਾਂ ਦੇ ਪੈਰ ਦੇ ਨਿਸ਼ਾਨ ਦੇਖੇ ਗਏ ਹਨ। ਰਾਜ ਦੇ ਮੈਡੀਕਲ ਸਿੱਖਿਆ ਮੰਤਰੀ ਦੇਸ਼ਮੁਖ ਨੇ ਇਕ ਬਿਆਨ ਵਿਚ ਲੋਕਾਂ ਤੋਂ ਆਪਣੇ ਘਰਾਂ ਵਿਚ ਰਹਿਣ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਨਿਯਮ ਮੁਤਾਬਕ ਇਨਾਂ ਚੀਤਿਆਂ ਨੂੰ ਫੜਕੇ ਜੰਗਲ ਵਿਚ ਛੱਡ ਦੇਣ ਦਾ ਜ਼ਿਕਰ ਕੀਤਾ। ਇਕ ਅਧਿਕਾਰੀ ਨੇ ਆਖਿਆ ਕਿ ਪਹਿਲਾਂ ਲਾਤੂਰ-ਨੀਲਗਗਾ ਰੋਡ 'ਤੇ ਐਤਵਾਰ ਸਵੇਰੇ 2 ਚੀਤੇ ਦੇਖੇ ਗਏ ਸਨ। ਉਦੋਂ ਉਹ ਬਭਲਗਾਂਓ ਚਲੇ ਗਏ ਅਤੇ ਮੰਤਰੀ ਅਮਿਤ ਦੇਸ਼ਮੁਖ ਦੇ ਫਾਰਮ 'ਤੇ ਉਨ੍ਹਾਂ ਦੇ ਪੈਰੇ ਦੇ ਨਿਸ਼ਾਨ ਨਜ਼ਰ ਆਏ। ਜੰਗਲਾਤ ਵਿਭਾਗ ਦੇ ਕਰਮੀ ਅਤੇ ਪੁਲਸ ਕਰਮੀਆਂ ਦਾ 20 ਮੈਂਬਰੀ ਦਲ ਦੋਹਾਂ ਚੀਤਿਆਂ ਨੂੰ ਫੜ ਕੇ ਜੰਗਲ ਵਿਚ ਛੱਡਣ ਦਾ ਯਤਨ ਕਰ ਰਹੇ ਹਨ। ਡ੍ਰੋਨ ਦੀ ਮਦਦ ਲਈ ਜਾ ਰਹੀ ਹੈ।
ਗੈਂਗਰੇਪ ਦੀ ਯੋਜਨਾ ਬਣਾ ਰਹੇ ਸੀ ਵਿਦਿਆਰਥੀ, ਇੰਸਟਾਗ੍ਰਾਮ ਚੈਟ ਹੋਈ ਲੀਕ
NEXT STORY