ਅੰਬ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਬ 'ਚ ਅੰਤਰਰਾਜੀ ਮੱਝਾਂ ਦੇ ਚੋਰ ਗਿਰੋਹ ਨੂੰ ਪੁਲਸ ਨੇ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੁਧਾਰੂ ਪਸ਼ੂ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ। ਅੰਬ ਤੋਂ ਚੋਰੀ ਹੋਈਆਂ ਮੱਝਾਂ ਪੁਲਸ ਨੇ ਫ਼ਿਰੋਜ਼ਪੁਰ ਤੋਂ ਬਰਾਮਦ ਕੀਤੀਆਂ ਹਨ। ਪੁਲਸ ਮੁਤਾਬਕ ਵਿਸ਼ਾਲ ਸਿੰਘ ਪੁੱਤਰ ਜੋਗਿੰਦਰ ਪਾਲ ਵਾਸੀ ਨਜ਼ਦੀਕੀ ਰੈਸਟ ਹਾਊਸ ਅੰਬ ਨੇ ਸ਼ਿਕਾਇਤ 'ਚ ਦੱਸਿਆ ਕਿ 28 ਅਗਸਤ ਦੀ ਰਾਤ 12 ਤੋਂ 1 ਵਜੇ ਦੇ ਦਰਮਿਆਨ ਉਸ ਦੇ ਪਸ਼ੂਆਂ ਦੇ ਸ਼ੈੱਡ 'ਚੋਂ ਇਕ ਮੱਝ ਅਤੇ ਇਕ ਗਾਂ ਚੋਰੀ ਹੋ ਗਈ।
ਇਕ ਹੋਰ ਸ਼ਿਕਾਇਤ ਵਿਚ ਨਿੱਕਾ ਰਾਮ ਪੁੱਤਰ ਪ੍ਰਤਾਪ ਚੰਦ ਵਾਸੀ ਠੱਠਲ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਦੇ ਪਸ਼ੂਆਂ ਦੇ ਸ਼ੈੱਡ ਵਿਚੋਂ ਇਕ ਮੱਝ ਚੋਰੀ ਹੋ ਗਈ ਸੀ। ਪੁਲਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਐੱਸ. ਐੱਚ. ਓ ਅੰਬ ਗੌਰਵ ਭਾਰਦਵਾਜ ਦੀ ਅਗਵਾਈ 'ਚ ਪੀ. ਐੱਸ. ਆਈ. ਵਿਪਨ ਕੁਮਾਰ ਅਤੇ ਹੈੱਡ ਕਾਂਸਟੇਬਲ ਕਿਸ਼ੋਰੀ ਲਾਲ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ 'ਚ ਪਿਕਅੱਪ ਟਰਾਲੀ (ਜਿਸ 'ਚ ਚੋਰੀ ਦੀਆਂ ਮੱਝਾਂ ਲਿਜਾਈਆਂ ਜਾ ਰਹੀਆਂ ਸਨ) ਦਾ ਨੰਬਰ ਟਰੇਸ ਕੀਤਾ। ਪੁਲਸ ਨੇ ਜਾਲ ਵਿਛਾ ਕੇ ਸ਼ਨੀਵਾਰ ਦੇਰ ਸ਼ਾਮ ਮੁਬਾਰਿਕਪੁਰ ਵਿਚ ਦੋ ਦੋਸ਼ੀਆਂ ਨੂੰ ਉਨ੍ਹਾਂ ਦੀ ਪਿਕਅੱਪ ਜੀਪ ਟਰਾਲੀ ਸਮੇਤ ਕਾਬੂ ਕਰ ਲਿਆ।
ਪੁਲਸ ਵੱਲੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਚੋਰੀ ਦੀਆਂ ਮੱਝਾਂ ਫ਼ਿਰੋਜ਼ਪੁਰ ਵਿਚ ਛੱਡ ਕੇ ਆਏ ਸਨ। ਇਸ ਦੌਰਾਨ ਪੁਲਸ ਟੀਮ ਦੇਰ ਰਾਤ ਫ਼ਿਰੋਜ਼ਪੁਰ ਲਈ ਰਵਾਨਾ ਹੋ ਗਈ। ਪੁਲਸ ਨੇ ਚੋਰੀ ਦੀਆਂ ਮੱਝਾਂ ਖਰੀਦਣ ਵਾਲੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮੌਕੇ ’ਤੇ ਮੱਝਾਂ ਬਰਾਮਦ ਕੀਤੀਆਂ। ਪੁਲਸ ਸੋਮਵਾਰ ਨੂੰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰੇਗੀ।
ਰਜ਼ਾਮੰਦੀ ਨਾਲ ਬਣਾਏ ਸਬੰਧ ਜਬਰ ਜਨਾਹ ਨਹੀਂ, ਅਦਾਲਤ ਵੱਲੋਂ ਸੀਓ ਤੇ ਇੰਸਪੈਕਟਰ ਖ਼ਿਲਾਫ਼ ਕਾਰਵਾਈ ਦਾ ਹੁਕਮ
NEXT STORY