ਕਿਸ਼ਨਗੰਜ— ਬਿਹਾਰ ਦੇ ਕਿਸ਼ਨਗੰਜ ਜ਼ਿਲਾ ਕੋਚਾਧਿਮਾਨ ਥਾਣਾ ਅੰਤਰਗਤ ਮੋਹਨਮਾਰੀ ਪਿੰਡ ਨੇੜਿਓ ਸੁਰੱਖਿਆ ਸੀਮਾ ਬਲ (ਐੱਸ. ਐੱਸ. ਬੀ) ਅਤੇ ਐੱਨ. ਸੀ. ਬੀ. ਦੀ ਸੰਯੁਕਤ ਟੀਮ ਨੇ ਕਰੀਬ 9.50 ਕਰੋੜ ਰੁਪਏ ਦੇ 1.9 ਕਿਲੋਗ੍ਰਾਮ ਨਜਾਇਜ਼ ਡਰੱਗ ਪਦਾਰਥ ਹੈਰੋਇਨ ਸਮੇਤ 2 ਤਸਕਰਾਂ ਨੂੰ ਗ੍ਰਿਫਤਾਰ ਕਰ ਕੀਤਾ ਹੈ।
ਐੱਸ. ਐੱਸ. ਬੀ. ਦੀ 12 ਵੀਂ ਬਟਾਲੀਅਨ ਦੇ ਡਿਪਟੀ ਕਮਾਂਡੇਟ ਕੁਮਾਰ ਸੁੰਦਰਮ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐੱਨ. ਸੀ. ਬੀ. ਪਟਨਾ ਦੀ ਸੰਯੁਕਤ ਟੀਮ ਨੇ ਤੌਕੀਰ ਆਲਮ ਅਤੇ ਮੁਹੰਮਦ ਮੁਸਤਫਾ ਨਾਂ ਦੇ ਨੌਜਵਾਨਾਂ ਨੂੰ ਮੋਹਨਮਾਰੀ ਪਿੰਡ ਨੇੜਿਓ ਇਕ ਕਿਲੋ 900 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਬਤ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਬ 9 ਕਰੋੜ 50 ਲੱਖ ਰੁਪਏ ਆਂਕੀ ਗਈ ਹੈ।
ਰਾਮ ਰਹੀਮ ਨੂੰ 'ਫਾਲੋ' ਕਰ ਰਹੇ ਹਨ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ
NEXT STORY