ਜਲੰਧਰ— ਹਰਿਆਣਾ 'ਚ ਬੀਤੇ ਦਿਨ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਮਾਮਲੇ 'ਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਸੁਣਾਇਆ ਗਿਆ ਸੀ। ਡੇਰਾ ਮੁਖੀ ਅਦਾਲਤ 'ਚ ਪੇਸ਼ੀ ਦੌਰਾਨ ਸੈਂਕੜੇ ਗੱਡੀਆਂ ਦਾ ਕਾਫਿਲਾ ਲੈ ਕੇ ਅਦਲਾਤ 'ਚ ਪੇਸ਼ ਹੋਇਆ। ਇਸ ਪੇਸ਼ੀ ਦੌਰਾਨ ਜਦੋਂ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਉਸ ਦੇ ਸਮਰਥਕਾਂ ਨੇ ਹਰਿਆਣਾ 'ਚ ਬੁਰੀ ਤਰ੍ਹਾਂ ਭੰਨ੍ਹ-ਤੋੜ ਕੀਤੀ। ਇਸ ਦੌਰਾਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ।

ਜਾਣਕਾਰੀ ਮੁਤਾਬਕ ਕੁਝ ਇਸ ਨਾਲ ਰਲਦਾ ਮਿਲਦਾ ਨਜ਼ਾਰਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪੇਸ਼ੀ ਦੌਰਾਨ ਵੀ ਦੇਖਣ ਨੂੰ ਮਿਲਿਆ। ਨਵਾਜ਼ ਸ਼ਰੀਫ ਮੰਗਲਵਾਰ ਨੂੰ ਪਨਾਮਾ ਪੇਪਰ ਮਾਮਲੇ 'ਚ ਪਾਕਿਸਤਾਨ ਦੀ ਅਦਾਲਤ 'ਚ ਆਪਣੀ ਪਹਿਲਾ ਹਾਜ਼ਰੀ ਲਈ ਪੇਸ਼ ਹੋਏ। ਇਸ ਮੌਕੇ ਸ਼ਰੀਫ ਦੇ ਕਾਫਿਲੇ 'ਚ 3 ਦਰਜਨ ਤੋਂ ਵੀ ਵਧ ਗੱਡੀਆਂ ਦਾ ਕਾਫਿਲਾ ਸੀ। ਆਪਣੇ ਇਸ ਕਾਫਿਲੇ ਨਾਲ ਸ਼ਾਇਦ ਸ਼ਰੀਫ ਵੀ ਰਾਮ ਰਹੀਮ ਵਾਂਗ ਅਦਾਲਤ ਤੇ ਹੋਰ ਅਧਿਕਾਰੀਆਂ 'ਤੇ ਦਬਾਅ ਬਣਾਉਣਾ ਚਾਹੁੰਦੇ ਸਨ। ਦੱਸਣਯੋਗ ਹੈ ਕਿ ਇਹ ਪੇਸ਼ੀ ਸਿਰਫ ਰਸਮੀ ਹੈ, ਜਿਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਦੋਸ਼ੀ ਅਦਾਲਤ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਬੱਸ ਤੇ ਐਕਟਿਵਾ ਵਿਚਕਾਰ ਟੱਕਰ; 2 ਵਿਦਿਆਰਥਣਾਂ ਗੰਭੀਰ ਜ਼ਖ਼ਮੀ
NEXT STORY