ਮੈਸੂਰ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਦਲ (ਸੇਕੁਲਰ) ਦੇ ਨੇਤਾ ਐੱਚ.ਡੀ. ਕੁਮਾਰਸਵਾਮੀ ਨੇ ਮੰਗਲਵਾਰ ਨੂੰ ਦੁਹਰਾਇਆ ਕਿ ਸਾਲ 2023 ਦੀਆਂ ਵਿਧਾਨਸਭਾ ਚੋਣਾਂ ਉਨ੍ਹਾਂ ਦੀ ਆਖਰੀ ਚੋਣ ਹੋਵੇਗੀ। ਉਨ੍ਹਾਂ ਕਿਹਾ, ‘‘2023 ਦੀਆਂ ਵਿਧਾਨਸਭਾ ਚੋਣਾਂ ਮੇਰਾ ਆਖਰੀ ਮੁਕਾਬਲਾ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 24 ਅਗਸਤ ਨੂੰ ਹਿਰੇਕੇਰੁਰ ਵਿੱਚ ਪਾਟਰੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਇਹ ਗੱਲ ਕਹੀ ਸੀ।
ਇਹ ਵੀ ਪੜ੍ਹੋ - ਸਾਬਕਾ IAS ਅਧਿਕਾਰੀ ਅਮਿਤ ਖਰੇ ਨੂੰ ਮਿਲੀ ਵੱਡੀ ਜ਼ਿੰਮੇਦਾਰੀ, ਬਣੇ PM ਮੋਦੀ ਦੇ ਸਲਾਹਕਾਰ
ਕੁਮਾਰਸਵਾਮੀ ਨੇ ਰਾਜ ਵਿੱਚ ਸਰਕਾਰ ਬਣਾਉਣ ਲਈ ਲੋਕਾਂ ਤੋਂ ਸਮਰਥਨ ਅਤੇ ਮੌਕਾ ਮੰਗਿਆ ਹੈ। ਉਨ੍ਹਾਂ ਕਿਹਾ, ‘‘ਮੈਂ ਪੰਚਰਤਨ ਪ੍ਰਾਜੈਕਟਾਂ ਨੂੰ ਲਾਗੂ ਕਰਨ ਦਾ ਵਾਅਦਾ ਕਰਦਾ ਹਾਂ ਜਿਸ ਦਾ ਉਦੇਸ਼ ਗੁਣਵੱਤਾਪੂਰਣ ਸਿੱਖਿਆ, ਸਿਹਤ, ਘਰ, ਕਿਸਾਨ ਕਲਿਆਣ ਅਤੇ ਰੁਜ਼ਗਾਰ ਪ੍ਰਦਾਨ ਕਰਨਾ ਹੈ। ਜੇਕਰ ਮੈਂ ਇਸ ਨੂੰ ਲਾਗੂ ਕਰਨ ਵਿੱਚ ਅਸਫਲ ਰਿਹਾ, ਤਾਂ ਮੈਂ ਫਿਰ ਤੁਹਾਡੇ ਸਾਹਮਣੇ ਨਹੀਂ ਆਵਾਂਗਾਂ। ਤੁਸੀਂ ਭਾਜਪਾ ਅਤੇ ਕਾਂਗਰਸ ਨੂੰ ਮੌਕਾ ਦਿੱਤਾ ਹੈ। ਸਾਨੂੰ ਇੱਕ ਮੌਕਾ ਦਿਓ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਸਮਰਥਨ ਦੀ ਅਪੀਲ ਕੀਤੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਹਾਰਾਸ਼ਟਰ: ਵਟਸਐਪ 'ਤੇ ਪਤੀ ਨੇ ਪਤਨੀ ਨੂੰ ਦਿੱਤਾ ਤਲਾਕ, ਮਾਮਲਾ ਦਰਜ
NEXT STORY