ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਅਚਾਨਕ ਆਏ ਹੜ੍ਹ ਕਾਰਨ 213 ਸੜਕਾਂ ਬੰਦ ਹੋ ਗਈਆਂ ਹਨ ਅਤੇ ਸਥਾਨਕ ਮੌਸਮ ਵਿਭਾਗ ਨੇ 19 ਅਗਸਤ ਤੱਕ ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਮੋਹਲੇਧਾਰ ਮੀਂਹ ਲਈ 'ਯੈਲੋ' ਅਲਰਟ ਜਾਰੀ ਕੀਤਾ ਹੈ। ਸੋਮਵਾਰ ਸ਼ਾਮ ਤੋਂ ਨੈਨਾ ਦੇਵੀ 'ਚ ਸਭ ਤੋਂ 96.4 ਮਿਲੀਮੀਟਰ ਮੀਂਹ ਦਰਜ ਹੋਇਆ, ਇਸ ਤੋਂ ਬਾਅਦ ਧਰਮਸ਼ਾਲਾ 'ਚ 25 ਮਿਲੀਮੀਟਰ, ਕੰਡਾਘਾਟ 'ਚ 10.4 ਮਿਲੀਮੀਟਰ ਅਤੇ ਕਾਹੂ 'ਚ 9.2 ਮਿਲੀਮੀਟਰ ਮੀਂਹ ਦਰਜ ਹੋਇਆ। ਨੇਗੁਲਸਾਰੀ 'ਚ ਜ਼ਮੀਨ ਖਿਸਕਣ ਤੋਂ ਬਾਅਦ ਕਿੰਨੌਰ ਜ਼ਿਲ੍ਹਾ ਸ਼ਿਮਲਾ ਨਾਲ ਕੱਟਿਆ ਹੋਇਆ ਹੈ।
ਕਈ ਇਲਾਕਿਆਂ 'ਚ ਧੁੰਦ ਕਾਰਨ ਦ੍ਰਿਸ਼ਤਾ ਘੱਟ ਹੋਣ ਨਾਲ ਸ਼ਿਮਲਾ-ਕਾਲਕਾ ਨੈਸ਼ਨਲ ਹਾਈਵੇਅ 'ਤੇ ਵਾਹਨ ਰੇਂਗ-ਰੇਂਗ ਕੇ ਚੱਲ ਰਹੇ ਹਨ। ਰਾਜ ਐਮਰਜੈਂਚੀ ਆਵਾਜਾਈ ਕੇਂਦਰ ਨੇ ਦੱਸਿਆ ਕਿ ਸ਼ਿਮਲਾ 'ਚ 89 ਸੜਕਾਂ, ਸਿਰਮੌਰ 'ਚ 42, ਮੰਡੀ 'ਚ 37, ਕੁੱਲੂ 'ਚ 26, ਕਾਂਗੜਾ 'ਚ 6, ਚੰਬਾ 'ਚ 5 ਅਤੇ ਕਿੰਨੌਰ, ਲਾਹੌਲ-ਸਪੀਤੀ 'ਚ ਚਾਰ-ਚਾਰ ਸੜਕਾਂ ਬੰਦ ਹਨ। ਇਸ 'ਚ ਕਿਹਾ ਗਿਆ ਹੈ ਕਿ 218 ਬਿਜਲੀ ਅਤੇ 131 ਪਾਣੀ ਦੀ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਨਾਲ ਸੰਬੰਧਤ ਘਟਨਾਵਾਂ 'ਚ 110 ਲੋਕ ਮਾਰੇ ਗਏ ਅਤੇ 27 ਜੂਨ ਨੂੰ ਸੋਮਵਾਰ ਦਰਮਿਆਨ ਰਾਜ ਨੂੰ ਕਰੀਬ 1,004 ਕਰੋੜ ਰੁਪਏ ਦਾ ਨੁਕਸਾਨ ਹੋਇਆ। ਮੌਸਮ ਵਿਭਾਗ ਨੇ ਸ਼ਨੀਵਾਰ ਤੱਕ ਰਾਜ ਦੇ ਕੁਝ ਹਿੱਸਿਆਂ 'ਚ ਮੋਹਲੇਧਾਰ ਮੀਂਹ ਦਾ 'ਯੈਲੋ' ਅਲਰਟ ਵੀ ਜਾਰੀ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਬਹੁਤ ਮਹੱਤਵਪੂਰਨ ਰਾਸ਼ਟਰੀ ਮੁੱਦਾ : ਮਾਇਆਵਤੀ
NEXT STORY