ਮੁੰਬਈ— ਅੱਜ ਮੁੰਬਈ 'ਚ ਕੋਰੋਨਾ ਵਾਇਰਸ ਪੀੜਤ ਦੇ 217 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸ਼ਹਿਰ 'ਚ ਕੋਰੋਨਾ ਪੀੜਤ ਦੀ ਵਜ੍ਹਾ ਨਾਲ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ 'ਚ ਹੁਣ ਕੁੱਲ ਪੀੜਤਾਂ ਦੀ ਸੰਖਿਆਂ 1399 ਪਹੁੰਚ ਗਈ ਹੈ। ਇਸ ਤੋਂ ਇਲਾਵਾ ਸ਼ਹਿਰ 'ਚ ਹੁਣ ਤਕ ਪੀੜਤ ਦੀ ਵਜ੍ਹਾ ਨਾਲ ਕੁੱਲ ਮੌਤਾਂ ਦੀ ਸੰਖਿਆਂ 97 ਹੈ। ਬ੍ਰਹਿਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਦੇ ਦੱਸਿਆ ਕਿ 26 ਰੋਗੀਆਂ ਨੂੰ ਅੱਜ ਛੁੱਟੀ ਦੇ ਦਿੱਤੀ ਹੈ, ਜਦਕਿ ਹੁਣ ਤਕ ਸ਼ਹਿਰ 'ਚ ਕੋਰੋਨਾ ਪੀੜਤ ਦੇ ਮਾਮਲੇ 'ਚ ਕੁੱਲ 97 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੁੱਲ ਪੀੜਤਾਂ ਦੇ ਅੰਕੜਿਆਂ 'ਚ ਕਈ ਵਾਰ ਅੰਤਰ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਕਿਸੇ ਵੀ ਸ਼ਹਿਰ ਦੇ ਕੋਰੋਨਾ ਮਰੀਜ਼ਾਂ ਦਾ ਅੰਕੜਾ ਕਈ ਘੰਟਿਆਂ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਦੀ ਵੈੱਬਸਾਈਟ 'ਤੇ ਅੱਪਡੇਟ ਹੁੰਦਾ ਹੈ। ਮੁੰਬਈ ਨਗਰ ਨਿਗਮ ਦੇ ਅੰਕੜੇ ਦਾ ਇਸਤੇਮਾਲ ਕੀਤਾ ਹੈ।
ਕੋਰੋਨਾ 'ਤੇ ਭਾਰੀ ਬਿਹਾਰੀ, ਮਰੀਜ਼ਾਂ ਦੇ ਠੀਕ ਹੋਣ ਦੀ ਔਸਤ 'ਚ ਬਿਹਾਰ ਅੱਗੇ!
NEXT STORY