ਨਵੀਂ ਦਿੱਲੀ - ਤਿਉਹਾਰੀ ਸੀਜ਼ਨ ਨਾਲ ਬਾਜ਼ਾਰਾਂ ’ਚ ਰੌਣਕ ਪਰਤ ਆਈ ਹੈ। ਨਰਾਤਿਆਂ ਦੌਰਾਨ ਖ਼ਪਤਕਾਰ ਟਿਕਾੳੂ ਵਸਤਾਂ, ਕੱਪੜੇ, ਫੈਂਸੀ ਵਸਤਾਂ ਸਮੇਤ ਹੋਰਨਾਂ ਵਸਤਾਂ ਦੀ ਚੰਗੀ ਵਿਕਰੀ ਦੇਖਣ ਨੂੰ ਮਿਲੀ। ਹੁਣ ਕਾਰੋਬਾਰੀਆਂ ਨੂੰ ਕਰਵਾਚੌਥ, ਧਨਤੇਰਸ ਤੇ ਦੀਵਾਲੀ ਤੋਂ ਕਾਫੀ ਉਮੀਦ ਹੈ। ਦੇਸ਼ ’ਚ ਕਰਵਾਚੌਥ ਦਾ ਤਿਉਹਾਰ 20 ਅਕਤੂਬਰ ਨੂੰ ਮਨਾਇਆ ਜਾਵੇਗਾ। ਧਾਰਮਿਕ ਦ੍ਰਿਸ਼ਟੀ ਤੋਂ ਵੀ ਇਸ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ। ਵਿਆਹੁਤਾ ਔਰਤਾਂ ਲਈ ਇਹ ਸਭ ਤੋਂ ਖਾਸ ਤਿਉਹਾਰਾਂ ’ਚੋਂ ਇਕ ਹੈ। ਕਰਵਾਚੌਥ ਮੌਕੇ ਦਿੱਲੀ ਤੇ ਦੇਸ਼ ਦੇ ਬਾਜ਼ਾਰਾਂ ’ਚ ਲੱਗਭਗ 22,000 ਕਰੋੜ ਦਾ ਬਿਜ਼ਨੈੱਸ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਅੰਕੜਾ 15,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਸੀ।
ਵਿਕਰੀ ਦੇ ਪੁਰਾਣੇ ਸਾਰੇ ਰਿਕਾਰਡ ਟੁੱਟ ਜਾਣਗੇ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਵੋਕਲ ਫਾਰ ਲੋਕਲ’ ਮੁਹਿੰਮ ਦਾ ਕਾਫੀ ਵਿਆਪਕ ਅਸਰ ਹੋਇਆ ਹੈ। ਜ਼ਿਆਦਾਤਰ ਲੋਕ ਦੇਸ਼ ’ਚ ਬਣੀਆਂ ਵਸਤਾਂ ਨੂੰ ਖਰੀਦ ਰਹੇ ਹਨ। ਪਿਛਲੇ 2 ਦਿਨਾਂ ਤੋਂ ਬਾਜ਼ਾਰਾਂ ’ਚ ਇਸ ਤਿਉਹਾਰ ਦੀ ਖਰੀਦਦਾਰੀ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ। ਕੱਪੜਿਆਂ, ਜਿੳੂਲਰੀ ਤੋਂ ਲੈ ਕੇ ਸ਼ਿੰਗਾਰ ਕਾਸਮੈਟਿਕਸ ਦਾ ਸਾਮਾਨ, ਗਿਫਟ, ਪੂਜਾ ਦੀਆਂ ਵਸਤਾਂ ਦੀ ਜੰਮ ਕੇ ਖਰੀਦ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਦਿੱਲੀ ਸਮੇਤ ਦੇਸ਼ ਭਰ ਦੇ ਬਾਜ਼ਾਰਾਂ ’ਚ ਖੂਬ ਭੀੜ ਦਿਖਾਈ ਦੇ ਰਹੀ ਹੈ। ਇਸ ਤਿਉਹਾਰ ਲਈ ਔਰਤਾਂ ਤੇ ਪੁਰਸ਼ ਜੰਮ ਕੇ ਖਰੀਦਦਾਰੀ ਕਰ ਰਹੇ ਹਨ। ਇਸ ਸਾਲ ਬਾਜ਼ਾਰਾਂ ’ਚ ਪਿਛਲੇ ਸਾਲ ਦੇ ਮੁਕਾਬਲੇ ਰੌਣਕ ਵੀ ਜ਼ਿਆਦਾ ਦਿਖਾਈ ਦੇ ਰਹੀ ਹੈ। ਸਿਰਫ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਹੀ ਕਰੀਬ 400 ਕਰੋੜ ਰੁਪੲੇ ਦੀ ਵਿਕਰੀ ਹੋਣ ਵਾਲੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਮੌਕੇ ’ਤੇ ਵਿਕਰੀ ਦੇ ਪੁਰਾਣੇ ਸਾਰੇ ਰਿਕਾਰਡ ਟੁੱਟ ਜਾਣਗੇ।
ਇਨ੍ਹਾਂ ਵਸਤਾਂ ਦੀ ਬਾਜ਼ਾਰ ’ਚ ਖੂਬ ਮੰਗ
ਖੰਡੇਲਵਾਲ ਨੇ ਦੱਸਿਆ ਕਿ ਕਰਵਾਚੌਥ ’ਤੇ ਜਿੳੂਲਰੀ ਤੋਂ ਲੈ ਕੇ ਕੱਪੜੇ, ਮੇਕਅੱਪ ਦਾ ਸਾਮਾਨ, ਸਾੜ੍ਹੀਆਂ, ਪੂਜਾ ਕੈਲੰਡਰ ਤੇ ਪੂਜਾ ਦਾ ਸਾਮਾਨ, ਜਿਸ ’ਚ ਪੂਜਾ ਲਈ ਕਰਵਾ, ਛਾਨਣੀ, ਦੀਵਾ, ਫੁੱਲਬੱਤੀ ਤੇ ਪੂਜਾ ਨਾਲ ਜੁੜੀਆਂ ਹੋਰ ਵਸਤਾਂ ਦੀ ਖੂਬ ਮੰਗ ਹੈ। ਜ਼ਿਆਦਾਤਰ ਔਰਤਾਂ ਕਥਾ ਦੀ ਕਿਤਾਬ ਤੇ ਦੀਵਿਆਂ ਦੀ ਵੀ ਖਰੀਦਦਾਰੀ ਕਰਦੀਆਂ ਹਨ।
ਇਸ ਤੋਂ ਇਲਾਵਾ ਸ਼ਿੰਗਾਰ ਦੀਆਂ ਵਸਤਾਂ ’ਚ ਕੱਚ ਦੀਆਂ ਲਾਲ ਚੂੜੀਆਂ, ਨੈੱਟਲ, ਝਾਂਜਰਾਂ, ਲੌਕੇਟ ਤੇ ਚੂੜੇ ਵਰਗੀਆਂ ਵੱਖ-ਵੱਖ ਪ੍ਰਕਾਰ ਦੀ ਕਰਵੇ ਦੀ ਥਾਲੀ ਦੀ ਖਰੀਦ ਹੋ ਰਹੀ ਹੈ। ਇਸ ਵਾਰ ਚਾਂਦੀ ਨਾਲ ਬਣੇ ਕਰਵੇ ਵੀ ਬਾਜ਼ਾਰ ’ਚ ਉਪਲੱਬਧ ਹਨ, ਜਿਨ੍ਹਾਂ ਦੀ ਮੰਗ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਕਰਵਾਚੌਥ ਦੇ ਤਿਉਹਾਰ ’ਤੇ ਮਹਿੰਦੀ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ, ਇਸ ਲਈ ਦੇਸ਼ ਭਰ ’ਚ ਮਹਿੰਦੀ ਦਾ ਵੱਡਾ ਕਾਰੋਬਾਰ ਹੁੰਦਾ ਹੈ। ਕਰਵਾਚੌਥ ਇਕ ਵਧੀਆ ਵਪਾਰਕ ਮੌਕਾ ਹੈ।
ਕਿਸ਼ਤਵਾੜ ਦੀ ਨਵੀਂ ਚੁਣੀ ਵਿਧਾਇਕ ਸ਼ਗੁਨ ਪਰਿਹਾਰ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ
NEXT STORY