ਨੈਸ਼ਨਲ ਡੈਸਕ : ਮੰਗਲਵਾਰ ਨੂੰ ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਵਿੱਚ 22 ਮਾਓਵਾਦੀਆਂ ਨੇ ਪੁਲਸ ਅੱਗੇ ਆਤਮ ਸਮਰਪਣ ਕੀਤਾ। ਓਡੀਸ਼ਾ ਦੇ ਪੁਲਸ ਡਾਇਰੈਕਟਰ ਜਨਰਲ ਵਾਈ.ਬੀ. ਖੁਰਾਨੀਆ ਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਨੇ ਨੌਂ ਹਥਿਆਰ, 150 ਕਾਰਤੂਸ, 20 ਕਿਲੋਗ੍ਰਾਮ ਵਿਸਫੋਟਕ, 13 ਆਈ.ਈ.ਡੀ., ਜੈਲੇਟਿਨ ਸਟਿਕਸ ਅਤੇ ਹੋਰ ਸਮੱਗਰੀ ਸੌਂਪੀ।
ਅਧਿਕਾਰੀ ਨੇ ਕਿਹਾ ਕਿ ਆਤਮ ਸਮਰਪਣ ਕਰਨ ਵਾਲੇ ਜ਼ਿਆਦਾਤਰ ਮਾਓਵਾਦੀ ਗੁਆਂਢੀ ਛੱਤੀਸਗੜ੍ਹ ਦੇ ਸਨ ਪਰ ਓਡੀਸ਼ਾ ਵਿੱਚ ਸਰਗਰਮ ਸਨ। ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਵਿੱਚ ਸੁਕਮਾ ਜ਼ਿਲ੍ਹੇ ਦੇ ਇੱਕ ਡਿਵੀਜ਼ਨਲ ਕਮੇਟੀ ਮੈਂਬਰ (ਡੀ.ਸੀ.ਐਮ.) ਲਿੰਗ ਉਰਫ਼ ਮਾਇਰ ਮਡਕਮ (45) ਅਤੇ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੇ ਇੱਕ ਏ.ਸੀ.ਐਮ. (ਖੇਤਰ ਕਮੇਟੀ ਮੈਂਬਰ) ਕਮਾਂਡਰ ਬਮਨ ਮਡਕਮ (27) ਸ਼ਾਮਲ ਹਨ।
ਓਡੀਸ਼ਾ ਸਰਕਾਰ ਨੇ 27 ਨਵੰਬਰ ਨੂੰ ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਲਈ ਇਨਾਮ ਦੀ ਰਕਮ ਵਿੱਚ ਸੋਧ ਕੀਤੀ ਸੀ। ਰਿਪੋਰਟਾਂ ਦੇ ਅਨੁਸਾਰਆਤਮ ਸਮਰਪਣ ਕਰਨ ਵਾਲਿਆਂ ਵਿੱਚ ਇੱਕ ਡਿਵੀਜ਼ਨਲ ਕਮੇਟੀ ਮੈਂਬਰ, ਛੇ ਏਸੀਐਮ ਅਤੇ 15 ਪਾਰਟੀ ਮੈਂਬਰ ਸ਼ਾਮਲ ਸਨ, ਹਰੇਕ 'ਤੇ 5.5 ਲੱਖ ਤੋਂ 27.5 ਲੱਖ ਦੇ ਵਿਚਕਾਰ ਇਨਾਮ ਸੀ।
ਕੁੱਲੂ ਹਸਪਤਾਲ ਦੀ ਕੰਟੀਨ 'ਚ ਲੱਗੀ ਅੱਗ, ਪੂਰੇ ਕੰਪਲੈਕਸ 'ਚ ਫੈਲਿਆ ਧੂੰਆਂ, ਪਈਆਂ ਭਾਜੜਾਂ
NEXT STORY