ਜਲੰਧਰ (ਪੁਨੀਤ)–ਪੀ. ਐਂਡ ਐੱਮ. ਦੇ ਡਿਪਟੀ ਚੀਫ ਇੰਜੀ. ਸੁਰਿੰਦਰਪਾਲ ਸੋਂਧੀ ਦਾ ਕਪੂਰਥਲਾ ਦੇ ਸਰਕਲ ਹੈੱਡ ਦੇ ਤੌਰ ’ਤੇ ਤਬਾਦਲਾ ਹੋਇਆ ਹੈ। ਇਸ ਤੋਂ ਪਹਿਲਾਂ ਉਹ ਜਲੰਧਰ ਵਿਚ ਸਰਕਲ ਹੈੱਡ ਦੇ ਤੌਰ ’ਤੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਟਰੀਬਿਊਸ਼ਨ ਦਾ ਲੰਮਾ ਤਜਰਬਾ ਹੈ।
ਚਾਰਜ ਮਿਲਣ ਦੇ ਬਾਅਦ ਇੰਜੀ. ਸੋਂਧੀ ਨੇ ਕਿਹਾ ਕਿ ਬਿਜਲੀ ਖ਼ਪਤਕਾਰਾਂ ਨੂੰ ਕੱਟ ਰਹਿਤ ਵਧੀਆ ਸਪਲਾਈ ਦੇਣਾ, ਦਫ਼ਤਰਾਂ ਵਿਚ ਚੰਗੀ ਸਰਵਿਸ ਮੁਹੱਈਆ ਕਰਵਾਉਣਾ, ਸ਼ਿਕਾਇਤਾਂ ਘੱਟ ਕਰਨਾ ਅਤੇ ਨਿਰਵਿਘਨ ਸਪਲਾਈ ਦੇਣਾ ਉਨ੍ਹਾਂ ਦਾ ਮੁੱਖ ਟੀਚਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ Red Alert, 16 ਜਨਵਰੀ ਤੱਕ ਹੋਈ ਵੱਡੀ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਜੋ ਡਿਊਟੀ ਲਾਈ ਗਈ ਹੈ, ਉਸ ਨੂੰ ਨਿਭਾਉਣ ਵਿਚ ਉਹ ਕੋਈ ਕਸਰ ਨਹੀਂ ਛੱਡਣਗੇ। ਓਵਰਲੋਡ ਸਿਸਟਮ ਬਾਰੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਵਧੇਰੇ ਖ਼ਪਤਕਾਰਾਂ ਵੱਲੋਂ ਬਿਜਲੀ ਲੋਡ ਨਹੀਂ ਵਧਾਇਆ ਜਾਂਦਾ, ਜਿਸ ਕਾਰਨ ਵਿਭਾਗ ਨੂੰ ਸੰਬੰਧਤ ਇਲਾਕੇ ਵਿਚ ਬਿਜਲੀ ਦੀ ਸਹੀ ਖ਼ਪਤ ਦਾ ਪਤਾ ਨਹੀਂ ਚੱਲ ਪਾਉਂਦਾ, ਜਿਸ ਨਾਲ ਸਿਸਟਮ ਓਵਰਲੋਡ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਡ ਵਧਾਉਣ ਵੱਲ ਧਿਆਨ ਦਿੱਤਾ ਜਾਵੇਗਾ। ਜਿੱਥੇ 100 ਕੇ. ਵੀ. ਏ. ਦਾ ਟਰਾਂਸਫਾਰਮਰ ਲੱਗਾ ਹੈ, ਉਥੇ 300 ਕੇ. ਵੀ. ਏ. ਦਾ ਟਰਾਂਸਫਾਰਮਰ ਲਾਇਆ ਜਾਵੇਗਾ ਤਾਂ ਕਿ ਭਵਿੱਖ ਵਿਚ ਲੰਮੇ ਸਮੇਂ ਤਕ ਦਿੱਕਤਾਂ ਪੇਸ਼ ਨਾ ਆਉਣ।
ਇਹ ਵੀ ਪੜ੍ਹੋ: Big Breaking: ਗੋਲ਼ੀਆਂ ਮਾਰ ਕਤਲ ਕੀਤੇ ਰਾਣਾ ਬਲਾਚੌਰੀਆ ਦੇ ਮਾਮਲੇ 'ਚ ਦੋ ਸ਼ੂਟਰ ਗ੍ਰਿਫ਼ਤਾਰ! ਹੋਣਗੇ ਵੱਡੇ ਖ਼ੁਲਾਸੇ
ਇੰਜੀ. ਸੋਂਧੀ ਨੇ ਕਿਹਾ ਕਿ ਐਕਸੀਅਨ ਹਰੇਕ ਸਬ-ਡਿਵੀਜ਼ਨ ਦੇ ਇਲਾਕਿਆਂ ਵਿਚ ਵਿਜ਼ਿਟ ਕਰਨ, ਪਬਲਿਕ ਨਾਲ ਤਾਲਮੇਲ ਬਣਾਇਆ ਜਾਵੇ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਚੱਲ ਸਕੇ। ਜ਼ਮੀਨੀ ਹਕੀਕਤ ਬਾਰੇ ਪਤਾ ਹੋਣਾ ਬੇਹੱਦ ਜ਼ਰੂਰੀ ਹੈ, ਇਹ ਫਿਰ ਹੀ ਸੰਭਵ ਹੈ, ਜਦੋਂ ਅਧਿਕਾਰੀ ਫੀਲਡ ਵਿਚ ਉਤਰਨਗੇ। ਸਰਕਲ ਆਫਿਸ ਵੱਲੋਂ ਰੁਟੀਨ ਵਿਚ ਕੰਮਕਾਜ ਦੀ ਰਿਪੋਰਟ ਮੰਗੀ ਜਾਵੇਗੀ ਅਤੇ ਅਧਿਕਾਰੀਆਂ ਦਾ ਫੀਲਡ ਵਿਚ ਜਾਣਾ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: Punjab:ਮਾਂ ਨਾਲ ਪਹਿਲਾਂ ਭਾਖੜਾ ਨਹਿਰ ਕੋਲ ਪੁੱਜਾ ਪੁੱਤ, ਫਿਰ ਮਾਂ ਨੂੰ ਗੱਡੀ 'ਚ ਛੱਡ ਪੁਲ ਤੋਂ ਕੀਤਾ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੰਡ ਦਾ ਕਹਿਰ ਜਾਰੀ: ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ 'Cold Wave' ਤੇ ਮੀਂਹ ਦਾ ਅਲਰਟ
NEXT STORY