ਨਵੀਂ ਦਿੱਲੀ - ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਨੂੰ ਵਿਕਸਿਤ ਕਰਨ ਵਿੱਚ ਭਾਰਤੀ ਵਿਗਿਆਨੀਆਂ ਨੇ ਸ਼ਾਨਦਾਰ ਕੰਮ ਕੀਤਾ ਹੈ। ਡਾ. ਹਰਸ਼ਵਰਧਨ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ 250 ਕੋਰੋਨਾ ਵੈਕਸੀਨ 'ਤੇ ਕੰਮ ਹੋ ਰਿਹਾ ਹੈ ਇਨ੍ਹਾਂ 'ਚੋਂ 30 ਸਿਰਫ ਭਾਰਤ ਵਿੱਚ ਹੀ ਹਨ। ਡਾ. ਹਰਸ਼ਵਰਧਨ ਨੇ ਕਿਹਾ ਕਿ ਵੈਕਸੀਨ ਦੇ ਵਿਕਾਸ ਵਿੱਚ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਪਿੱਛੇ ਨਹੀਂ ਰਹੇ ਹਾਂ।
ਇਹ ਵੀ ਪੜ੍ਹੋ- ਯੋਗੇਂਦਰ ਯਾਦਵ ਦਾ ਐਲਾਨ- 7 ਤਾਰੀਖ਼ ਨੂੰ ਵਿਖੇਗਾ 26 ਜਨਵਰੀ ਦਾ ਟ੍ਰੇਲਰ, ਕਿਸਾਨ ਕੱਢਣਗੇ ਟਰੈਕਟਰ ਮਾਰਚ
ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੋਰੋਨਾ ਖ਼ਿਲਾਫ਼ ਦੇਸ਼ ਨੇ ਦੋ ਫਰੰਟ 'ਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਜਿੱਥੇ ਇੱਕ ਪਾਸੇ ਡਾਕਟਰਾਂ, ਨਰਸਾਂ ਅਤੇ ਹੋਰ ਫਰੰਟਲਾਈਨ ਵਰਕਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੂਸਰਿਆਂ ਦੀ ਜਾਨ ਬਚਾਉਣ ਵਿੱਚ ਲੱਗੇ ਸਨ, ਉਥੇ ਹੀ ਦੂਜੇ ਪਾਸੇ ਸਾਡੇ ਵਿਗਿਆਨੀਆਂ ਨੇ ਵੀ ਆਪਣੀ ਜ਼ਿੰਮੇਦਾਰੀਆਂ ਦਾ ਅਹਿਸਾਸ ਕਰ ਜੋ ਕੰਮ ਕਰ ਵਿਖਾਇਆ, ਉਹ ਇਤਿਹਾਸਕ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਕੰਮ ਸੁਨਹਿਰੇ ਅਖ਼ਰਾਂ ਵਿੱਚ ਲਿਖਿਆ ਜਾਵੇਗਾ।
ਕੋਰੋਨਾ ਖ਼ਿਲਾਫ਼ ਭਾਰਤ ਦੇ ਵਿਗਿਆਨੀਆਂ ਦੀ ਕਾਮਯਾਬੀ ਦੀ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੇ ਉਨ੍ਹਾਂ 4-5 ਦੇਸ਼ਾਂ ਵਿੱਚ ਸ਼ਾਮਲ ਹੈ, ਜਿਸ ਨੇ ਕੋਰੋਨਾ ਵਾਇਰਸ ਨੂੰ ਸਭ ਤੋਂ ਪਹਿਲਾਂ ਆਇਸੋਲੇਟ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਨਵੇਂ ਮਿਊਟੈਂਟ ਵਾਇਰਸ ਨੂੰ ਵੀ ਅਸੀਂ ਆਇਸੋਲੇਟ ਕਰ ਲਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਵੈਕਸੀਨ ਦੇ ਵਿਕਾਸ ਵਿੱਚ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਪਿੱਛੇ ਨਹੀਂ ਰਹੇ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
ਯੋਗੇਂਦਰ ਯਾਦਵ ਦਾ ਐਲਾਨ- 7 ਤਾਰੀਖ਼ ਨੂੰ ਵਿਖੇਗਾ 26 ਜਨਵਰੀ ਦਾ ਟ੍ਰੇਲਰ, ਕਿਸਾਨ ਕੱਢਣਗੇ ਟਰੈਕਟਰ ਮਾਰਚ
NEXT STORY