ਨਵੀਂ ਦਿੱਲੀ - ਕਿਸਾਨ ਨੇਤਾ ਯੋਗੇਂਦਰ ਯਾਦਵ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ 'ਤੇ ਜੱਮ ਕੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ 7 ਜਨਵਰੀ ਯਾਨੀ ਕਿ ਵੀਰਵਾਰ ਨੂੰ ਸਵੇਰੇ 11 ਵਜੇ ਐਕਸਪ੍ਰੈੱਸਵੇਅ 'ਤੇ ਕਿਸਾਨ ਚਾਰ ਪਾਸਿਓ ਟਰੈਕਟਰ ਮਾਰਚ ਕਰਣਗੇ। ਇਹ ਟਰੈਕਟਰ ਮਾਰਚ ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੋਂ ਪੱਲਵਲ ਵੱਲ, ਰੇਵਾਸਨ ਤੋਂ ਪੱਲਵਲ ਵੱਲ ਹੋਵੇਗਾ।
ਯੋਗੇਂਦਰ ਯਾਦਵ ਨੇ ਦੱਸਿਆ ਹੈ ਕਿ 26 ਜਨਵਰੀ ਨੂੰ ਦੇਸ਼ ਜੋ ਇਤਿਹਾਸਕ ਗਣਤੰਤਰ ਪਰੇਡ ਦੇਖਣ ਵਾਲਾ ਹੈ ਉਸ ਦਾ ਇੱਕ ਟ੍ਰੇਲਰ 7 ਜਨਵਰੀ ਨੂੰ ਵਿਖਾਈ ਦੇਵੇਗਾ। ਕੱਲ ਤੋਂ ਦੋ ਹਫਤੇ ਲਈ ਪੂਰੇ ਦੇਸ਼ ਵਿੱਚ ਦੇਸ਼ ਜਾਗਰਣ ਦੀ ਮੁਹਿੰਮ ਚੱਲੇਗੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਹਨ, ਇਨ੍ਹਾਂ ਨੂੰ ਡੂੰਘਾ ਕੀਤਾ ਜਾਵੇਗਾ ਤਾਂ ਕਿ ਇਸ ਝੂਠ ਦਾ ਪਰਦਾਫਾਸ਼ ਕੀਤਾ ਜਾ ਸਕੇ ਕਿ ਇਹ ਅੰਦੋਲਨ ਸਿਰਫ ਪੰਜਾਬ, ਹਰਿਆਣਾ ਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
ਬਰਡ ਫਲੂ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਜੰਮੂ-ਕਸ਼ਮੀਰ ’ਚ ਅਲਰਟ ਜਾਰੀ
NEXT STORY