ਤਿਰੂਵੰਤਪੁਰਮ— ਸਬਰੀਮਾਲਾ ਮੰਦਰ 'ਚ ਦੋ ਔਰਤਾਂ ਦੇ ਪ੍ਰਵੇਸ਼ ਕਰਨ ਤੋਂ ਬਾਅਦ ਪਿਛਲੇ ਦੋ ਦਿਨਾਂ 'ਚ ਸੰਜੇ-ਵਿੰਗ ਗਰੁੱਪ ਦੇ ਹਿੰਸਕ ਪ੍ਰਦਰਸ਼ਾਂ ਦੇ ਸਿਲਸਿਲੇ 'ਚ ਹਾਲੇ ਤਕ 266 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 334 ਲੋਕਾਂ ਦੇ ਇਕ ਹੋਰ ਸਮੂਹ ਨੂੰ ਹਿਰਾਸਤ 'ਚ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਹਿੰਦੂ ਸੰਗਠਨਾਂ ਦੀ ਹੜਤਾਲ ਕਾਰਨ ਸੂਬੇ 'ਚ ਹੋਈ ਵਿਆਪਕ ਹਿੰਸਾ ਤੋਂ ਬਾਅਦ ਪੁਲਸ ਨੇ ਹਿੰਸਕ ਪ੍ਰਦਰਸ਼ਨਾਂ 'ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ 'ਆਪਰੇਸ਼ਨ ਬ੍ਰੋਕਨ ਵਿੰਡੋ' ਚਲਾਇਆ। ਪੁਲਸ ਨੇ ਇਕ ਰਿਪੋਰਟ 'ਚ ਵਿਸ਼ੇਸ਼ ਸ਼ਾਖਾ ਹਿੰਸਾ 'ਚ ਸ਼ਾਮਲ ਲੋਕਾਂ ਦੀ ਸੂਚੀ ਤਿਆਰ ਕਰੇਗੀ ਤੇ ਉਸ ਤੋਂ ਅੱਗੇ ਦੀ ਕਾਰਵਾਈ ਲਈ ਜ਼ਿਲਾ ਪੁਲਸ ਮੁਖੀ ਨੂੰ ਸੌਂਪੇਗੀ।
ਰਿਪੋਰਟ 'ਚ ਦੱਸਿਆ ਕਿ ਹੈ ਕਿ ਹਿੰਸਾ ਦੇ ਦੋ ਦੋਸ਼ੀਆਂ ਦੀ ਇਕ ਫੋਟੋ ਐਲਬਮ ਵੀ ਤਿਆਰ ਕੀਤੀ ਜਾਵੇਗੀ। ਹਿੰਸਾ 'ਚ ਸ਼ਾਮਲ ਅੰਦੋਲਨਕਾਰੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਦਲ ਵੀ ਗਠਿਤ ਕੀਤੇ ਜਾਣਗੇ। ਇਸ 'ਚ ਕਿਹਾ ਗਿਆ ਹੈ ਕਿ ਸ਼ੱਕੀਆਂ ਦੇ ਮੋਬਾਈਲ ਫੋਨ ਜ਼ਬਤ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਡਿਜੀਟਲ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੇ ਘਰਾਂ 'ਚ ਹਥਿਆਰ ਦਾ ਪਤਾ ਲਗਾਉਣ ਲਈ ਛਾਪੇ ਮਾਰੇ ਜਾਣਗੇ।
ਮੋਦੀ ਜੀ ਮੰਦਰ ਨਹੀਂ ਬਣਾ ਸਕਦੇ ਤਾਂ ਅਸਤੀਫਾ ਦੇ ਦੇਣ : ਤੋਗੜੀਆ
NEXT STORY