ਫਤਿਹਪੁਰ- ਉੱਤਰ ਪ੍ਰਦੇਸ਼ ਵਿਚ ਫਤਿਹਪੁਰ ਜ਼ਿਲੇ ਦੇ ਬਿੰਦਕੀ ਵਿਚ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਆਟੋ ਰਿਕਸ਼ਾ ਵਿਚ 27 ਲੋਕਾਂ ਨੂੰ ਬੈਠੇ ਦੇਖਿਆ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇਕ ਆਟੋ ਰਿਕਸ਼ਾ 'ਚ 27 ਲੋਕ ਸਵਾਰ ਸਨ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਇਕ ਆਟੋ ਰੁਕਵਾਇਆ ਜੋ ਤੇਜ਼ ਰਫ਼ਤਾਰ ਜਾ ਰਿਹਾ ਸੀ ਅਤੇ ਓਵਰਲੋਡ ਸੀ।
ਆਟੋ ਸਵਾਰੀਆਂ ਦੀ ਓਵਰਲੋਡਿੰਗ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਪੁਲਸ ਨੇ ਤੁਰੰਤ ਆਟੋ ਰਿਕਸ਼ਾ ਰੁਕਵਾਇਆ ਅਤੇ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਆਟੋ ਰਿਕਸ਼ੇ ਨੂੰ ਸੀਜ਼ ਕਰ ਦਿੱਤਾ। ਮਾਪਦੰਡ ਤੋਂ ਜ਼ਿਆਦਾ ਸਵਾਰੀਆਂ ਬਿਠਾਉਣ ’ਤੇ ਚਾਲਕ ਅਮਜਦ ਨਿਵਾਸੀ ਮਹਰਹਾ ਦੇ ਖਿਲਾਫ ਕਾਰਵਾਈ ਕੀਤੀ ਗਈ ਅਤੇ ਉਸ ’ਤੇ 11,500 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਅਤੇ ਸਵਾਰੀਆਂ ਨੂੰ ਹੋਰ ਨਿੱਜੀ ਵਾਹਨਾਂ ਰਾਹੀਂ ਆਪਣੀਆਂ-ਆਪਣੀਆਂ ਮੰਜ਼ਿਲਾਂ ਲਈ ਭੇਜਿਆ ਗਿਆ। ਲੋਕਾਂ ਦੇ ਮਨ 'ਚ ਇਹੀ ਸਵਾਲ ਆਇਆ ਕਿ ਆਖ਼ਰ ਇਕ ਆਟੋ 'ਚ 27 ਲੋਕ ਬੈਠ ਕਿਵੇਂ ਗਏ? ਦੱਸਿਆ ਜਾ ਰਿਹਾ ਹੈ ਕਿ ਸਾਰੇ ਬਕਰੀਦ ਦੀ ਨਮਾਜ਼ ਪੜ੍ਹਕੇ ਪਰਤ ਰਹੇ ਸਨ। ਸੋਸ਼ਲ ਮੀਡੀਆ ’ਤੇ ਜਦੋਂ 27 ਲੋਕਾਂ ਨਾਲ ਭਰਿਆ ਆਟੋ ਰਿਕਸ਼ਾ ਦਾ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੇ ਰੱਜਕੇ ਮਜ਼ਾਕ ਉਡਾਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਹਾਈਕੋਰਟ ਨੇ ਸਿੱਖ ਵਿਦਿਆਰਥੀਆਂ ਦੇ 5 ਕੱਕਾਰ ਧਾਰਨ ਕਰਨ ਨੂੰ ਮੌਲਿਕ ਅਧਿਕਾਰ ਦਿੱਤਾ ਕਰਾਰ : ਕਾਲਕਾ, ਕਾਹਲੋਂ
NEXT STORY