ਨੈਸ਼ਨਲ ਡੈਸਕ : ਹਸਪਤਾਲ ਵਿੱਚ ਗੰਭੀਰ ਪੇਟ ਦਰਦ ਤੋਂ ਪੀੜਤ ਇਕ ਮੁੰਡੇ ਨੂੰ ਲਿਆਂਦਾ ਗਿਆ। ਜਿਨ੍ਹਾਂ ਡਾਕਟਰਾਂ ਵਲੋਂ ਉਸਦੀ ਜਾਂਚ ਕੀਤੀ ਗਈ ਉਹ ਸਾਰੇ ਡਾਕਟਰ ਹੀ ਹੈਰਾਨ ਰਹਿ ਗਏ, ਕਿਉਂਕਿ ਮੁੰਡੇ ਦੇ ਪੇਟ ਵਿੱਚ ਇਕ ਜਾਂ ਦੋ ਨਹੀਂ ਸਗੋਂ 29 ਸਟੀਲ ਦੇ ਚਮਚ ਅਤੇ 19 ਟੁੱਥਬ੍ਰਸ਼ ਮੌਜੂਦ ਸਨ।
ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹਾਪੁੜ (ਯੂਪੀ) ਦੇ ਦੇਵ ਨੰਦਿਨੀ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ। ਪੱਤਾ ਲੱਗਾ ਹੈ ਕਿ ਬੁਲੰਦਸ਼ਹਿਰ ਦਾ ਰਹਿਣ ਵਾਲਾ 35 ਸਾਲਾ ਸਚਿਨ ਨਸ਼ੇ ਦਾ ਆਦੀ ਸੀ, ਜਿਸਨੇ ਉਸਦੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ। ਸਚਿਨ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾ ਦਿੱਤਾ। ਸਚਿਨ ਨੂੰ ਇਹ ਪਸੰਦ ਨਹੀਂ ਆਇਆ। ਕੇਂਦਰ ਵਿੱਚ ਫਿਰ ਉਹ ਹੋਇਆ ਜੋ ਸ਼ਾਇਦ ਸਚਿਨ ਦੇ ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ। ਕੇਦਰ ਵਿੱਚ ਦਾਖਲ ਕਰਵਾਏ ਜਾਣ ਦੇ ਗੁੱਸੇ ਵਿੱਚ ਆ ਕੇ, ਸਚਿਨ ਨੇ ਕੇਂਦਰ ਵਿੱਚ ਰਹਿੰਦਿਆਂ ਸਟੀਲ ਦੇ ਚਮਚੇ ਅਤੇ ਟੁੱਥਬ੍ਰਸ਼ ਖਾਣਾ ਸ਼ੁਰੂ ਕਰ ਦਿੱਤਾ। ਸਚਿਨ ਨੇ ਦੱਸਿਆ ਕਿ ਉਸਨੂੰ ਕੇਂਦਰ ਵਿੱਚ ਸੀਮਤ ਭੋਜਨ ਦਿੱਤਾ ਜਾਂਦਾ ਸੀ, ਜਿਸ ਨਾਲ ਉਹ ਪਰੇਸ਼ਾਨ ਵੀ ਹੋ ਗਿਆ। ਇਸ ਪਿੱਛੋਂ ਸਚਿਨ ਨੂੰ ਪੇਟ ਵਿੱਚ ਤੇਜ਼ ਦਰਦ ਹੋਣ ਲੱਗਾ। ਲਗਾਤਾਰ ਉਸਦੀ ਸਹਿਤ ਵਿਗੜਣ ਲੱਗੀ। ਜਦ ਦਰਦ ਬਰਦਾਸ਼ਤ ਤੋਂ ਬਾਹਰ ਹੋਇਆ ਤਾਂ ਸਚਿਨ ਨੂੰ ਡਾਕਟਰਾਂ ਕੋਲ ਲੈ ਜਾਇਆ ਗਿਆ। ਇਸ ਦੌਰਾਨ ਡਾਕਟਰਾਂ ਨੇ ਸਚਿਨ ਦੀ ਜਾਂਚ ਕੀਤੀ। ਡਾਕਟਰਾਂ ਨੇ ਉਸਦੇ ਪੇਟ ਵਿੱਚ ਵੱਡੀ ਮਾਤਰਾ ਵਿੱਚ ਧਾਤ ਵਰਗੀਆਂ ਵਸਤੂਆਂ ਲੱਭੀਆਂ, ਜਿਸ ਨਾਲ ਉਹ ਹੱਕੇ-ਬੱਕੇ ਰਹਿ ਗਏ।
ਹਸਪਤਾਲ ਦੇ ਡਾਕਟਰ ਸ਼ਿਆਮ ਕੁਮਾਰ ਦਾ ਇਸ ਬਾਰੇ ਕਹਿਣਾ ਹੈ ਕਿ ਕਿ ਜਦੋਂ ਸਚਿਨ ਨੂੰ ਲਿਆਂਦਾ ਗਿਆ, ਤਾਂ ਉਸਦੇ ਪਰਿਵਾਰ ਦਾ ਕਹਿਣਾ ਸੀ ਕਿ ਸਚਿਨ ਨਸ਼ਾ ਛੁਡਾਊ ਕੇਂਦਰ ਵਿੱਚ ਚਮਚੇ ਅਤੇ ਟੁੱਥਬ੍ਰਸ਼ ਖਾਂਦਾ ਸੀ। ਜਾਂਚ ਤੋਂ ਬਾਅਦ, ਤੁਰੰਤ ਆਪ੍ਰੇਸ਼ਨ ਦਾ ਫੈਸਲਾ ਕੀਤਾ ਗਿਆ। ਡਾਕਟਰਾਂ ਦੀ ਇੱਕ ਟੀਮ ਨੇ ਇੱਕ ਸਫਲ ਆਪ੍ਰੇਸ਼ਨ ਕੀਤਾ ਅਤੇ ਸਚਿਨ ਦੇ ਪੇਟ ਵਿੱਚੋਂ ਇਕ-ਇਕ ਕਰਕੇ 29 ਸਟੀਲ ਦੇ ਚਮਚੇ ਅਤੇ 19 ਟੁੱਥਬ੍ਰਸ਼ ਕੱਢੇ।
ਡਾਕਟਰਾਂ ਮੁਤਾਬਕ ਇੰਨੀਆਂ ਸਾਰੀਆਂ ਧਾਤ ਦੀਆਂ ਵਸਤੂਆਂ ਅਤੇ ਪਲਾਸਟਿਕ ਨਿਗਲਣ ਤੋਂ ਬਾਅਦ ਮਰੀਜ਼ ਦਾ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜੇਕਰ ਸਮੇਂ ਸਿਰ ਆਪ੍ਰੇਸ਼ਨ ਨਾ ਕੀਤਾ ਜਾਂਦਾ ਤਾਂ ਨੌਜਵਾਨ ਦਾ ਬਚਣਾ ਮੁਸ਼ਕਿਲ ਸੀ। ਇਸ ਵੇਲੇ ਸਚਿਨ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰੀ ਨਿਗਰਾਨੀ ਹੇਠ ਹੈ।
ਔਰਤਾਂ ਦੇ ਖਾਤਿਆਂ 'ਚ ਪਾਏ 10-10 ਹਜ਼ਾਰ ਰੁਪਏ, PM ਮੋਦੀ ਨੇ ਸ਼ੁਰੂ ਕੀਤੀ ਨਵੀਂ ਯੋਜਨਾ
NEXT STORY