ਨਵੀਂ ਦਿੱਲੀ— ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ 'ਚ ਕੋਵਿਡ-19 ਮਰੀਜ਼ਾਂ ਦੇ ਪੀੜਤ ਠੀਕ ਹੋਣ ਦੀ ਦਰ 29.36 ਫੀਸਦੀ ਹੈ। ਦੇਸ਼ 'ਚ ਹੁਣ ਤਕ ਇਲਾਜ਼ ਤੋਂ ਬਾਅਦ 17870 ਮਰੀਜ਼ ਇਨਫੈਕਸ਼ਨ ਮੁਕਤ ਹੋਏ ਹਨ। ਜਦਕਿ ਪਿਛਲੇ 24 ਘੰਟਿਆਂ 'ਚ 1273 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ 'ਚ ਸ਼ੁੱਕਰਵਾਰ ਸਵੇਰੇ 8 ਵਜੇ ਤਕ ਦੇਸ਼ ਭਰ 'ਚ ਕੋਰੋਨਾ ਵਾਇਰਸ ਪੀੜਤ ਦੇ 3,390 ਨਵੇਂ ਮਾਮਲੇ ਆਏ ਹਨ। 103 ਲੋਕਾਂ ਦੀ ਮੌਤ ਹੋਈ ਹੈ। ਹੁਣ ਤਕ ਕੁਲ 57889 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਤੇ 1945 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।
ਊਧਵ ਬੋਲੇ, ਕੋਰੋਨਾ ਵਾਇਰਸ ਚੇਨ ਨੂੰ ਤੋੜਣ ਵਿਚ ਨਹੀਂ ਮਿਲੀ ਸਫਲਤਾ, ਫੌਜ ਨਹੀਂ ਬੁਲਾਉਣਗੇ
NEXT STORY