ਸ਼ਿਵਮੋਗਾ (ਭਾਸ਼ਾ)- ਕਰਨਾਟਕ ਦੇ ਸ਼ਿਵਮੋਗਾ ’ਚ ਪੁਲਸ ਨੇ ਅੱਤਵਾਦ ਫੈਲਾਉਣ ਦੇ ਦੋਸ਼ ’ਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਉਹ ਪਾਬੰਦੀਸ਼ੁਦਾ ਇਸਲਾਮਿਕ ਸਟੇਟ (ਆਈ.ਐੱਸ.) ਦੀਆਂ ਸਰਗਰਮੀਆਂ ਵਧਾਉਣ ਦੇ ਮਾਮਲੇ ’ਚ ਲੋੜੀਂਦੇ ਸਨ। ਪੁਲਸ ਨੇ ਦੋਸ਼ ਲਗਾਇਆ ਕਿ ਗਿਰੋਹ ਦੇ ਮੈਂਬਰ ਵਿਸਫੋਟਕ ਖਰੀਦਣ ਵਾਲੇ ਸਨ ਅਤੇ ਸੂਬੇ ਭਰ ’ਚ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੇ ਸ਼ਿਵਮੋਗਾ ਦੇ ਵਾਸੀ ਸ਼ਾਰਿਕ, ਮਾਜੀ ਤੇ ਸਈਦ ਯਾਸੀਨ ਖਿਲਾਫ ਗੈਰ-ਕਾਨੂੰਨੀ ਸਰਗਰਮੀ ਰੋਕਥਾਮ ਐਕਟ (ਯੂ.ਏ.ਪੀ.ਏ.) ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਹੋਟਲ 'ਚ ਇਕ ਸੈਲਾਨੀ ਨੇ ਕੀਤੀ ਫਾਇਰਿੰਗ, ਗ੍ਰਿਫ਼ਤਾਰ
ਐੱਫ.ਆਈ.ਆਰ. ਅਨੁਸਾਰ ਗਿਰੋਹ ਦੇ ਮੈਂਬਰ ਇਸਲਾਮਿਕ ਸਟੇਟ ਦੀਆਂ ਸਰਗਰਮੀਆਂ ਨੂੰ ਵਧਾਉਣ ਦੀ ਯੋਜਨਾ ਬਣਾ ਰਹੇ ਸਨ, ਜੋ ਕਿ ਭਾਰਤ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੇ ਵਿਰੁੱਧ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਨੇ ਕਿਹਾ,‘‘ਤਿੰਨਾਂ ਦੇ ਇਸਲਾਮਿਕ ਸਟੇਟ ਨਾਲ ਸਬੰਧ ਹਨ।’’ ਪੁਲਸ ਸੂਤਰਾਂ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਵਿਅਕਤੀਆਂ ਨੇ ਧਮਾਕੇ ਕਰਨ ਸਮੇਤ ਅੱਤਵਾਦੀ ਸਰਗਰਮੀਆਂ ਦੀ ਸਿਖਲਾਈ ਲਈ ਹੈ। ਜ਼ਿਕਰਯੋਗ ਹੈ ਕਿ ਸ਼ਿਵਮੋਗਾ ਸਾਲ ਦੇ ਸ਼ੁਰੂ ’ਚ ਉਸ ਸਮੇਂ ਸੁਰਖੀਆਂ ’ਚ ਆਇਆ ਸੀ ਜਦੋਂ ਹਿੰਦੂਤਵ ਵਰਕਰ ਹਰਸ਼ ਦੀ ਹਿਜਾਬ ਵਿਵਾਦ ’ਚ ਕਤਲ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ਪ੍ਰਦੇਸ਼ : ਹੋਟਲ 'ਚ ਇਕ ਸੈਲਾਨੀ ਨੇ ਕੀਤੀ ਫਾਇਰਿੰਗ, ਗ੍ਰਿਫ਼ਤਾਰ
NEXT STORY