ਵਾਸ਼ਿੰਗਟਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ 'ਤੇ ਹਨ ਅਤੇ ਐਤਵਾਰ ਨੂੰ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਜ਼ਰੀ 'ਚ ਟੈਕਸਾਸ ਰਾਜ ਦੇ ਹਿਊਸਟਨ ਸ਼ਹਿਰ 'ਚ 50 ਹਜ਼ਾਰ ਭਾਰਤੀ-ਅਮਰੀਕੀਆਂ ਨੂੰ ਸੰਬੋਧਿਤ ਕਰਨ ਵਾਲੇ ਹਨ। ਇਸ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ 24 ਸਤੰਬਰ ਨੂੰ ਗੇਟਸ ਫਾਊਂਡੇਸ਼ਨ ਵੱਲੋਂ ਗਲੋਬਲ ਗੋਲਕੀਪਰ ਅਵਾਰਡ ਨਾਲ ਸਨਮਾਨਿਤ ਕੀਤੇ ਜਾਣਗੇ ਪਰ ਉਨ੍ਹਾਂ ਦੇ ਇਸ ਸਨਮਾਨ ਤੋਂ ਪਹਿਲਾਂ 3 ਨੋਬੇਲ ਪੁਰਸਕਾਰ ਜੇਤੂਆਂ ਨੇ ਮੋਦੀ ਖਿਲਾਫ ਗੇਟਸ ਫਾਊਂਡੇਸ਼ਨ ਨੂੰ ਚਿੱਠੀ ਲਿਖੀ ਅਤੇ ਸਨਮਾਨ ਵਾਪਸ ਲੈਣ ਦੀ ਅਪੀਲ ਕੀਤੀ।
ਨੋਬੇਲ ਪੁਰਸਕਾਰ ਦੇ 3 ਜੇਤੂਆਂ ਨੇ ਸੰਯੁਕਤ ਰੂਪ ਤੋਂ ਗੇਟਸ ਫਾਊਂਡੇਸ਼ਨ ਨੂੰ ਲਿਖੀ ਚਿੱਠੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦਾ ਜ਼ਿਕਰ ਕਰਦੇ ਹੋਏ ਲਿੱਖਿਆ ਹੈ ਕਿ ਮੋਦੀ ਰਾਜ 'ਚ ਭਾਰਤ ਖਤਰਨਾਕ ਅਤੇ ਬੇਹੱਦ ਅਰਾਜਕ ਮਾਹੌਲ 'ਚ ਬਦਲਦਾ ਜਾ ਰਿਹਾ ਹੈ, ਜਿਸ ਨੇ ਲਗਾਤਾਰ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਹੈ।
ਚਿੱਠੀ ਲਿਖਣ ਵਾਲੇ 3 ਸ਼ਾਂਤੀ ਪੁਰਸਕਾਰ ਜੇਤੂ
ਜਿਨਾਂ 3 ਨੋਬੇਲ ਸ਼ਾਂਤੀ ਪੁਰਸਕਾਰ ਜੇਤੂਆਂ ਵੱਲੋਂ ਇਹ ਚਿੱਠੀ ਲਿਖੀ ਗਈ ਹੈ, ਉਨ੍ਹਾਂ 'ਚ ਸ਼ਿਰੀਨ ਏਬਾਦੀ ਸਭ ਤੋਂ ਵੱਡਾ ਚਿਹਰਾ ਹੈ। ਸ਼ਿਰੀਨ ਏਬਾਦੀ 2003 ਦੀ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਹੈ। ਜਦਕਿ ਉਨ੍ਹਾਂ ਤੋਂ ਇਲਾਵਾ 2011 'ਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਤਵਾਕੁੱਲ ਅਬਦੀਲ ਸਲਾਮ ਕਾਮਰਾਨ ਅਤੇ 1976 ਦੇ ਨੋਬੇਲ ਪੁਰਸਕਾਰ ਜੇਤੂ ਮੈਰੀਅਡ ਮੈਗੂਅਰ ਸ਼ਾਮਲ ਹਨ।
ਗੇਟਸ ਫਾਊਂਡੇਸ਼ਨ ਨੂੰ ਲਿਖੀ ਚਿੱਠੀ 'ਚ ਆਖਿਆ ਗਿਆ ਹੈ ਅਸੀਂ ਲੰਬੇ ਸਮੇਂ ਤੋਂ ਦੁਨੀਆ ਭਰ 'ਚ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਬੇਹੱਦ ਸ਼ਾਨਦਾਰ ਕਾਰਜ ਦੇ ਪ੍ਰਸ਼ੰਸਕ ਹਾਂ। ਜਿਸ ਤਰ੍ਹਾਂ ਨਾਲ ਤੁਸੀਂ ਪੈਰੋਪਕਾਰ ਨਾਲ ਜੁੜੇ ਕੰਮ ਕਰਦੇ ਹੋ ਉਹ ਇਕ ਬਹਿਤਰ ਜ਼ਿੰਦਗੀ ਦਾ ਰਸਤਾ ਤੈਅ ਕਰਦਾ ਹੈ। ਚਿੱਠੀ 'ਚ ਆਖਿਆ ਕਿ ਅਸੀਂ ਮਹਾਤਮਾ ਗਾਂਧੀ ਅਤੇ ਉਨ੍ਹਾਂ ਵੱਲੋਂ ਬਣਾਏ ਗਏ ਰਾਸ਼ਟਰ ਸਨਮਾਨ ਅਤੇ ਸਮਾਨਤਾ ਦੇ ਵੀ ਪ੍ਰਸ਼ੰਸਕ ਹਾਂ। ਅਸਲ 'ਚ ਗਾਂਧੀ ਦੇ ਵਿਚਾਰ ਤੁਹਾਡੇ ਸੰਗਠਨ 'ਚ ਵੀ ਲਾਗੂ ਹੁੰਦੇ ਹਨ ਕਿਉਂਕਿ ਤੁਹਾਡੀ ਵੈੱਬਸਾਈਟ 'ਤੇ ਪਹਿਲਾ ਸੰਦੇਸ਼ 'ਸਭੀ ਜੀਵਨ ਦਾ ਬਰਾਬਰ ਮੁੱਲ ਹੈ।'
ਸਨਮਾਨ ਨਾਲ ਹੋਈ ਬੇਹੱਦ ਨਿਰਾਸ਼ਾ
ਚਿੱਠੀ 'ਚ ਅੱਗੇ ਲਿੱਖਿਆ ਕਿ ਸਾਨੂੰ ਉਦੋਂ ਬੇਹੱਦ ਨਿਰਾਸ਼ਾ ਹੋਈ ਜਦ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਇਸ ਮਹੀਨੇ ਦੇ ਆਖਿਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਵਾਰਡ ਨਾਲ ਸਨਮਾਨਿਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ 'ਚ ਭਾਰਤ 'ਚ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੋਵੇਂ ਹੀ ਕਮਜ਼ੋਰ ਹੋਏ ਹਨ। ਇਹ ਸਾਨੂੰ ਵਿਸ਼ੇਸ਼ ਰੂਪ ਤੋਂ ਪਰੇਸ਼ਾਨ ਕਰ ਰਿਹਾ ਹੈ ਕਿਉਂਕਿ ਤੁਹਾਡੀ ਫਾਊਂਡੇਸ਼ਨ ਦਾ ਮਿਸ਼ਨ 'ਜ਼ਿੰਦਗੀ ਨੂੰ ਸੁਰੱਖਿਅਤ ਕਰਨ ਅਤੇ ਅਸਮਾਨਤਾ ਨਾਲ ਲੱੜਣਾ' ਹੈ।
ਚਿੱਠੀ 'ਚ ਉਨ੍ਹਾਂ ਅੱਗੇ ਲਿੱਖਿਆ ਕਿ ਉਦਾਹਰਣ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਘੱਟ ਗਿਣਤੀਆਂ ਖਾਸ ਕਰਕੇ ਦਲਿਤਾਂ, ਈਸਾਈਆਂ ਅਤੇ ਮੁਸਲਿਮਾਂ 'ਤੇ ਹਮਲੇ ਵਧੇ ਹਨ। 2014 'ਚ ਜਦ ਭਾਰਤ 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਸੱਤਾ 'ਚ ਆਈ ਹੈ ਉਦੋਂ ਤੋਂ ਸੰਗਠਿਤ ਲੋਕਾਂ ਵੱਲੋਂ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਨੇ ਕਾਨੂੰਨ ਦੇ ਸ਼ਾਸ਼ਨ ਨੂੰ ਕਮਜ਼ੋਰ ਕੀਤਾ ਹੈ। ਹਿਊਮਨ ਰਾਈਟ ਵਾਚ ਮੁਤਾਬਕ ਭਾਰਤੀ ਸੁਪਰੀਮ ਕੋਰਟ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਭੀੜ ਤੰਤਰ ਦੀ ਖਤਰਨਾਕ ਹੱਰਕਤਾਂ ਲਈ ਕਾਨੂੰਨ ਨੂੰ ਖਤਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਅਸਾਮ-ਕਸ਼ਮੀਰ ਨੂੰ ਲੈ ਕੇ ਚਿੰਤਾ
ਨੋਬੇਲ ਪੁਰਸਕਾਰ ਜੇਤੂਆਂ ਵੱਲੋਂ ਦੇਸ਼ ਦੇ ਅੰਦਰੂਨੀ ਹਾਲਾਤ ਦੇ ਬਾਰੇ 'ਚ ਚਿੰਤਾ ਜਤਾਉਂਦੇ ਹੇ ਆਖਿਆ ਗਿਆ ਕਿ ਅਸਾਮ ਅਤੇ ਕਸ਼ਮੀਰ ਦੀ ਸਥਿਤੀ ਗੰਭੀਰ ਚਿੰਤਾ ਦਾ ਕਾਰਨ ਹੈ। 'ਜੇਨਸਾਈਡ ਵਾਚ' ਸੰਗਠਨ ਨੇ ਭਾਰਤ ਦੇ ਇਨਾਂ ਖੇਤਰਾਂ ਲਈ ਇਕ ਨਹੀਂ, ਬਲਕਿ 2-2 ਅਲਰਟ ਜਾਰੀ ਕੀਤੇ ਹਨ। ਅਸਾਮ 'ਚ 19 ਲੱਖ ਭਾਰਤੀਆਂ ਦੀ ਨਾਗਰਿਕਤਾ ਖੋਹ ਲਈ ਗਈ ਜਦਕਿ ਕਸ਼ਮੀਰ 'ਚ 8 ਲੱਖ ਭਾਰਤੀ ਸੁਰੱਖਿਆ ਬਲ ਤੈਨਾਤ ਕੀਤੇ ਜਾ ਚੁੱਕੇ ਹਨ ਅਤੇ ਪਿਛਲੇ ਮਹੀਨੇ 80 ਲੱਖ ਕਸ਼ਮੀਰੀਆਂ ਨੂੰ ਫੋਨ ਅਤੇ ਇੰਟਰਨੈੱਟ ਦੀ ਸੇਵਾ ਤੋਂ ਵਾਂਝਾ ਰਖਿਆ ਹੋਇਆ ਹੈ। ਇਸ ਤੋਂ ਇਲਾਵਾ ਚਿੱਠੀ 'ਚ 2002 ਦੇ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਚਿੱਠੀ 'ਚ ਆਖਿਆ ਗਿਆ ਕਿ ਭਾਰਤ ਦੇ ਅੰਦਰ ਅਤੇ ਬਾਹਰ ਦੇ ਸਕਾਲਰਸ ਨੇ ਅਜੇ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਗੁਜਰਾਤ 2002 ਹਿੰਸਾ ਦੇ ਦੋਸ਼ ਤੋਂ ਮੁਕਤ ਨਹੀਂ ਕੀਤਾ ਹੈ। ਇਸ ਕਾਰਨ ਮੋਦੀ ਨੇ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ 'ਚ ਪ੍ਰਵੇਸ਼ ਕਰਨ 'ਤੇ 10 ਸਾਲ ਲਈ ਪਾਬੰਦੀ ਲਾ ਦਿੱਤੀ ਗਈ ਸੀ, ਜਦ ਤੱਕ ਕਿ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਬਣ ਕੇ ਕੂਟਨੀਤਕ ਛੋਟ ਹਾਸਲ ਨਹੀਂ ਕਰ ਲਈ। ਬਤੌਰ ਗੁਜਰਾਤ ਦੇ ਮੁੱਖ ਮੰਤਰੀ ਇਸ ਹਿੰਸਾ ਨੂੰ ਲੈ ਕੇ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਲਿੱਖਿਆ ਕਿ ਤੁਹਾਡੇ ਫਾਊਂਡੇਸ਼ਨ ਸਾਹਮਣੇ ਦ੍ਰਿਸ਼ਟੀਕੋਣ ਅਤੇ ਟੀਚਿਆਂ ਨੂੰ ਦੇਖਦੇ ਹੋਏ ਅਸੀਂ ਸਨਮਾਨਪੂਰਵਕ ਪੁੱਛਦੇ ਹਾਂ ਕਿ ਤੁਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਆਪਣਾ ਪੁਰਸਕਾਰ ਵਾਪਸ ਲੈ ਰਹੇ ਹੋ। ਅਜਿਹਾ ਕਰਨ ਨਾਲ ਇਕ ਸਪੱਸ਼ਟ ਅਤੇ ਸ਼ਕਤੀਸ਼ਾਲੀ ਸੰਦੇਸ਼ ਜਾਵੇਗਾ ਕਿ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਸਮਾਨਤਾ, ਨਿਆਂ ਅਤੇ ਸਾਰਿਆਂ ਲਈ ਮਨੁੱਖੀ ਅਧਿਕਾਰਾਂ ਦੇ ਆਪਣੇ ਟੀਚੇ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਇਹ ਇਨਾਂ ਮੁੱਲਾਂ ਨੂੰ ਸਦਭਾਵਨਾ ਰੂਪ ਨਾਲ ਪ੍ਰਚਾਰ ਕਰਨ ਲਈ ਵਚਨਬੱਧ ਹੈ।
ਅਯੁੱਧਿਆ ਦੇ ਵਿਵਾਦਿਤ ਢਾਂਚੇ ਨੂੰ ਢਾਹੇ ਜਾਣ ਦੇ ਮਾਮਲੇ ’ਚ ਕਲਿਆਣ ਸਿੰਘ ਨੂੰ ਸੰਮਨ ਜਾਰੀ
NEXT STORY