ਤਿਰੂਵਨੰਤਪੁਰਮ (ਏਜੰਸੀ)- ਕੇਰਲਮ ’ਚ ਤਿਰੂਵਨੰਤਪੁਰਮ ਜ਼ਿਲੇ ਦੇ ਚਿਰਾਈਨਕੀਝੂ ’ਚ ਕਾਂਗਰਸ ਵਿਧਾਇਕ ਰਮਿਆ ਹਰੀਦਾਸ ਅਤੇ ਪਾਰਟੀ ਦੇ ਸਥਾਨਕ ਵਰਕਰਾਂ ਵਿਚਾਲੇ ਝੜਪ ਹੋ ਗਈ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਦੋਸ਼ ਲਾਏ ਹਨ। ਹਰੀਦਾਸ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਜਦਕਿ ਜ਼ਿਲਾ ਪੰਚਾਇਤ ਮੈਂਬਰ ਸਜੀਤ ਮੁਤਮਬਲਮ ਅਤੇ ਪਾਰਟੀ ਨੇਤਾ ਸਜਾਦ ਨੇ ਦਾਅਵਾ ਕੀਤਾ ਕਿ ਵਿਧਾਇਕ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਕ ਵ੍ਹਟਸਐਪ ਪੋਸਟ ਨੂੰ ਲੈ ਕੇ ਉਨ੍ਹਾਂ ਤੋਂ ਸਵਾਲ-ਜਵਾਬ ਕੀਤਾ, ਜਿਸ ਤੋਂ ਬਾਅਦ ਝੜਪ ਹੋ ਗਈ।
ਇਸ ਘਟਨਾ ’ਚ ਰਮਿਆ ਹਰੀਦਾਸ ਜ਼ਖਮੀ ਹੋ ਗਈ ਅਤੇ ਉਨ੍ਹਾਂ ਨੇ ਚਿਰਾਈਨਕੀਝੂ ਤਾਲੁਕਾ ਹਸਪਤਾਲ ’ਚ ਦਾਖਲ ਹੋ ਕੇ ਇਲਾਜ ਕਰਾਇਆ। ਪੁਲਸ ਨੇ ਦੱਸਿਆ ਕਿ ਹਰੀਦਾਸ ਦੇ ਬਿਆਨ ਦੇ ਆਧਾਰ ’ਤੇ ਸਜੀਤ ਅਤੇ ਸਜਾਦ ਸਮੇਤ ਕਾਂਗਰਸ ਦੇ 7 ਵਰਕਰਾਂ ਖ਼ਿਲਾਫ ਭਾਰਤੀ ਨਿਆਂ ਸੰਹਿਤਾ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਨ) ਐਕਟ ਦੇ ਉਪਬੰਧਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਸਰਕਿਟ ਹਾਊਸ ’ਚ ਨਮਾਜ਼ ਦੀ ਵੀਡੀਓ ਵਾਇਰਲ, ਸਪਾ ਨੇਤਾ ’ਤੇ FIR ਦਰਜ
NEXT STORY