ਨਵੀਂ ਦਿੱਲੀ — ਰਾਸ਼ਟਰਪਤੀ ਭਵਨ ਵਿਖੇ ਮੰਗਲਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।
ਇਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਪਦਮ ਵਿਭੂਸ਼ਨ, 9 ਨੂੰ ਪਦਮ ਭੂਸ਼ਨ ਅਤੇ 73 ਨੂੰ ਪਦਮਸ਼੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਮੰਗਲਵਾਰ ਕੁਲ 41 ਨੂੰ ਸਨਮਾਨਿਤ ਕੀਤਾ ਗਿਆ। ਬਾਕੀ ਨੂੰ 2 ਅਪ੍ਰੈਲ ਨੂੰ ਸਨਮਾਨਿਤ ਕੀਤਾ ਜਾਵੇਗਾ। ਮੰਨੇ-ਪ੍ਰਮੰਨੇ ਸੰਗੀਤਕਾਰ ਇਲਯਾ ਰਾਜਾ, ਹਿੰਦੂਤਵ ਵਿਚਾਰਕ ਪ੍ਰਮੇਸ਼ਤਰਨ ਅਤੇ ਟੈਨਿਸ ਖਿਡਾਰੀ ਸੋਮਦੇਵ ਨੂੰ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਵਾਰ 14 ਔਰਤਾਂ ਨੂੰ ਵੀ ਪਦਮਪੁਰਸਕਾਰ ਦਿੱਤਾ ਜਾ ਰਿਹਾ ਹੈ। 3 ਹਸਤੀਆਂ ਨੂੰ ਮਰਨ ਉਪਰੰਤ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਜਵਾਨ ਤਣਾਅ 'ਚ, ਸਾਂਬਾ ਅਤੇ ਸ਼੍ਰੀਨਗਰ 'ਚ 2 ਜਵਾਨਾਂ ਨੇ ਕੀਤੀ ਖੁਦਕੁਸ਼ੀ
NEXT STORY