ਨਵੀਂ ਦਿੱਲੀ/ਇਸਲਾਮਾਬਾਦ, (ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ 9 ਸਾਲਾ ਇਕ ਬੱਚੀ ਸਮੇਤ 3 ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ 'ਚ ਮੈਡੀਕਲ ਇਲਾਜ ਕਰਵਾਉਣ ਲਈ ਵੀਜ਼ਾ ਦਿੱਤਾ ਜਾਵੇਗਾ। ਪਾਕਿਸਤਾਨੀ ਨਾਗਰਿਕ ਦਾਨਿਸ਼ ਮੇਮਨ ਨੇ ਆਪਣੀ ਧੀ ਮਾਰਿਆ ਦੇ ਇਲਾਜ ਲਈ ਵੀਜ਼ਾ ਦਿੱਤੇ ਜਾਣ ਲਈ ਅਪੀਲ ਕੀਤੀ ਸੀ। ਬੱਚੀ ਥੈਲੇਸੀਮੀਆ ਨਾਲ ਪੀੜਤ ਹੈ। ਸੁਸ਼ਮਾ ਨੇ ਸੋਮਵਾਰ ਰਾਤ ਨੂੰ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਤੁਰੰਤ ਵੀਜ਼ਾ ਦਸਤਾਵੇਜ਼ ਜਾਰੀ ਕਰਨ ਲਈ ਕਿਹਾ। ਸੁਸ਼ਮਾ ਨੇ ਟਵੀਟ ਕੀਤਾ,''ਮਾਰਿਆ ਦਾਨਿਸ਼- ਮੈਂ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਤੁਰੰਤ ਤੁਹਾਡਾ ਵੀਜ਼ਾ ਜਾਰੀ ਕਰਨ ਲਈ ਕਹਿ ਰਹੀ ਹਾਂ।''
ਇਸ ਤੋਂ ਇਲਾਵਾ ਮਰਿਅਮ ਆਸਿਮ ਨੇ ਆਪਣੇ ਪਿਤਾ ਲਈ ਮੈਡੀਕਲ ਵੀਜ਼ਾ ਜਾਰੀ ਕੀਤੇ ਜਾਣ ਦੀ ਅਪੀਲ ਕੀਤੀ ਸੀ। ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਭਾਰਤ ਵੀਜ਼ਾ ਜਾਰੀ ਕਰੇਗਾ। ਸੁਸ਼ਮਾ ਨੇ ਟਵੀਟ ਕੀਤਾ,''ਕ੍ਰਿਪਾ ਕਰਕੇ ਆਪਣੇ ਦਸਤਾਵੇਜ਼ਾਂ ਨਾਲ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਸੰਪਰਕ ਕਰੋ। ਅਸੀਂ ਵੀਜ਼ਾ ਜਾਰੀ ਕਰਾਂਗੇ।'' ਵਿਦੇਸ਼ ਮੰਤਰੀ ਨੇ ਇਕ ਹੋਰ ਪਾਕਿਸਤਾਨੀ ਔਰਤ ਫਾਰਿਹਾ ਉਸਮਾਨ ਦੇ ਵੀਜ਼ਾ ਜਾਰੀ ਕਰਨ ਦੀ ਅਪੀਲ ਨੂੰ ਵੀ ਸਵਿਕਾਰ ਕਰ ਲਿਆ। ਇਸ ਤਰ੍ਹਾਂ 3 ਪਾਕਿਸਤਾਨੀ ਨਾਗਰਿਕ ਭਾਰਤ 'ਚ ਆਪਣਾ ਇਲਾਜ ਕਰਵਾਉਣ ਲਈ ਆ ਸਕਦੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ 'ਤੇ ਮਨੁੱਖੀ ਮਾਮਲਿਆਂ ਦਾ 'ਰਾਜਨੀਤੀਕਰਣ' ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਮਾਮਲੇ 'ਚ ਜ਼ਹਿਰ ਉਗਲਦਿਆਂ ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤ 'ਤੇ ਦੋਸ਼ ਲਗਾਇਆ ਕਿ ਉਹ ਉਸ ਦੇ ਚੁਣਵੇਂ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਦੇ ਰਿਹਾ ਹੈ ਅਤੇ ਇਹ ਦਯਾ ਦੀ ਭਾਵਨਾ ਦਰਸਾਉਣਾ ਨਹੀਂ ਸਗੋਂ ''ਸੋਚੀ ਸਮਝੀ ਰਾਜਨੀਤੀ ਹੈ।''
ਪੁਲਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ : 3 ਨੂੰ ਲੱਗੀ ਗੋਲੀ, 6 ਗ੍ਰਿਫਤਾਰ
NEXT STORY