ਜੰਮੂ (ਉਦੈ) : ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਲਾਈਨ 'ਤੇ ਪਾਕਿਸਤਾਨ ਤੋਂ ਅੱਤਵਾਦੀਆਂ ਦੇ ਘੁਸਪੈਠ ਦੀ ਕੋਸ਼ਿਸ਼ ਨੂੰ ਫੌਜ ਦੇ ਜਵਾਨਾਂ ਨੇ ਅਸਫਲ ਕਰ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ ਤੋਂ ਗੋਲਾਬਾਰੂਦ ਸਮੇਤ ਕੁੱਝ ਖਾਣ-ਪੀਣ ਦਾ ਸਾਮਾਨ ਵੀ ਬਰਾਮਦ ਹੋਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਦੇ ਇੱਕ ਦਲ ਨੇ 28 ਮਈ ਨੂੰ ਘੁਸਪੈਠ ਦੀ ਕੋਸ਼ਿਸ਼ ਕੀਤੀ। ਐਲ.ਓ.ਸੀ. ਦੇ ਜਿਸ ਸਥਾਨ ਤੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਉਹ ਭਾਰਤ ਅਤੇ ਪਾਕਿਸਤਾਨ ਦੀਆਂ ਅਗਰਿਮ ਚੌਕੀਆਂ ਦੀ ਫਾਇਰਿੰਗ ਰੇਂਜ 'ਚ ਹੈ। ਹਥਿਆਰਬੰਦ ਅੱਤਵਾਦੀਆਂ ਦਾ ਸੋਮਵਾਰ ਤੜਕੇ ਫੌਜ ਦੇ ਜਵਾਨਾਂ ਨਾਲ ਮੁਕਾਬਲਾ ਹੋ ਗਿਆ ਅਤੇ ਦੋਨਾਂ ਵਿਚਾਲੇ ਹੋਏ ਮੁਕਾਬਲੇ 'ਚ ਤਿੰਨਾਂ ਅੱਤਵਾਦੀਆਂ ਨੂੰ ਫੌਜ ਦੇ ਜਵਾਨਾਂ ਨੇ ਢੇਰ ਕਰ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਨੌਸ਼ਹਿਰਾ ਸੈਕਟਰ ਦੇ ਅਨੁਸਾਰ ਕੰਟਰੋਲ ਲਾਈਨ 'ਤੇ ਪੈਣ ਵਾਲੇ ਕਲਾਲ ਪਿੰਡ ਦੇ ਨਜ਼ਦੀਕ ਇਹ ਮੁਕਾਬਲਾ ਹੋਇਆ ਹੈ।
ਜਿਸ ਸਥਾਨ 'ਤੇ ਮੁਕਾਬਲਾ ਹੋਇਆ ਉਹ ਖੇਤਰ ਪਾਕਿ ਦੀ ਅਗਰਿਮ ਚੌਕੀ ਦੀ ਫਾਇਰਿੰਗ ਰੇਂਜ 'ਚ ਹੈ ਅਤੇ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਮਾਰੇ ਗਏ ਤਿੰਨਾਂ ਘੁਸਪੈਠੀਆਂ ਤੋਂ ਹਥਿਆਰ ਅਤੇ ਗੋਲਾਬਾਰੂਦ ਤੋਂ ਇਲਾਵਾ ਖਾਣ-ਪੀਣ ਦਾ ਸਾਮਾਨ, ਕੱਪੜੇ ਵੀ ਬਰਾਮਦ ਹੋਏ ਹਨ। ਸੂਤਰਾਂ ਦੇ ਅਨੁਸਾਰ ਇਨ੍ਹਾਂ ਅੱਤਵਾਦੀਆਂ ਤੋਂ ਏ.ਕੇ.-47 ਰਾਇਫਲਾਂ ਤੋਂ ਇਲਾਵਾ ਵਿਦੇਸ਼ 'ਚ ਬਣੀਆਂ ਬੰਦੂਕਾਂ ਵੀ ਬਰਾਮਦ ਹੋਈਆਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੂੰ ਘੁਸਪੈਠ ਕਰਵਾ ਕੇ ਉਨ੍ਹਾਂ ਨੂੰ ਅੱਗੇ ਮੰਜ਼ਿਲ ਤੱਕ ਭੇਜਿਆ ਜਾਣਾ ਸੀ। ਹਾਲਾਂਕਿ ਇਸ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।
ਦਿੱਲੀ NCR ਦੇ ਲੋਕਾਂ ਨੂੰ ਝਟਕਾ, ਮਹਿੰਗੀ ਹੋਈ CNG
NEXT STORY