ਹੈਦਰਾਬਾਦ (ਇੰਟ.) - ਤੇਲੰਗਾਨਾ ਵਿਚ ਇਕ ਪੁਲਸ ਅਧਿਕਾਰੀ ਕੋਲੋਂ 300 ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਮਿਲੀ ਹੈ, ਜਿਸ ਨੂੰ ਦੇਖ ਅਧਿਕਾਰੀਆਂ ਨੇ ਹੋਸ਼ ਉੱਡ ਗਏ। ਸੋਮਵਾਰ ਸ਼ਾਮ ਨੂੰ ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਸੰਕੀਰੈੱਡੀ ਭੀਮ ਰੈੱਡੀ ਵਜੋਂ ਹੋਈ ਹੈ। ਭੀਮ ਰੈੱਡੀ ਹੈਦਰਾਬਾਦ ਵਿਚ ਪੁਲਸ ਕੰਪਿਊਟਰ ਸਰਵਿਸਿਜ਼ ਵਿਚ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਦੇ ਅਹੁਦੇ ’ਤੇ ਤਾਇਨਾਤ ਹੈ। ਡੀਐਸਪੀ ਨੇ ਆਪਣੀ 27 ਸਾਲਾਂ ਦੀ ਸੇਵਾ ਦੌਰਾਨ ਕਰੋੜਾਂ ਰੁਪਏ ਦੀ ਦੌਲਤ ਇਕੱਠੀ ਕੀਤੀ।
ਪੜ੍ਹੋ ਇਹ ਵੀ - ਹਰ ਮਹੀਨੇ ਔਰਤਾਂ ਦੇ ਖਾਤੇ 'ਚ ਆਉਣਗੇ 2500 ਰੁਪਏ, ਰੇਖਾ ਸਰਕਾਰ ਦਾ ਵੱਡਾ ਐਲਾਨ
ਇਸ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਰੈੱਡੀ ਨੇ ਕਰੋੜਾਂ ਦੀ ਜਾਇਦਾਦ ਤੇਲੰਗਾਨਾ ਅਤੇ ਕਰਨਾਟਕ ਵਿਚ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਕਥਿਤ ਬੇਨਾਮੀਦਾਰਾਂ ਅਤੇ ਸਾਥੀਆਂ ਦੇ ਨਾ ’ਤੇ ਖ਼ਰੀਦ ਰੱਖੀ ਸੀ। ਤੇਲੰਗਾਨਾ ਐਂਟੀ-ਕੁਰੱਪਸ਼ਨ ਬਿਊਰੋ ਨੇ ਰੈੱਡੀ ਦੇ ਘਰ ਦੀ ਤਲਾਸ਼ੀ ਲਈ, ਜਿਸ ਵਿਚ 3.60 ਲੱਖ ਰੁਪਏ ਨਕਦ, 2 ਕਿੱਲੋ ਸੋਨੇ ਦੇ ਗਹਿਣੇ ਅਤੇ ਲੱਗਭਗ 20 ਕਿੱਲੋ ਚਾਂਦੀ ਦਾ ਸਾਮਾਨ ਮਿਲਿਆ ਹੈ। ਇਸ ਤੋਂ ਇਲਾਵਾ ਲੱਗਭਗ 20 ਲੱਖ ਰੁਪਏ ਦਾ ਬੈਂਕ ਬੈਲੇਂਸ ਵੀ ਮਿਲਿਆ ਹੈ।
ਪੜ੍ਹੋ ਇਹ ਵੀ - 7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ ਲੈ ਕੇ ਕਰ 'ਤੀ ਭਵਿੱਖਬਾਣੀ
ਰੈੱਡੀ ਨਾਲ ਸਬੰਧਤ 16 ਥਾਵਾਂ ’ਤੇ 2 ਜੁਲਾਈ ਨੂੰ ਛਾਪੇਮਾਰੀ ਕੀਤੀ ਗਈ ਸੀ। ਜਾਂਚ ਅਧਿਕਾਰੀਆਂ ਨੂੰ ਡੀ. ਐੱਸ. ਪੀ. ਦੀ ਹੱਥ ਨਾਲ ਲਿਖੀ ਇਕ ਨਿੱਜੀ ਡਾਇਰੀ ਮਿਲੀ ਹੈ। ਇਸ ਵਿਚ ਜਾਇਦਾਦ, ਨਿਵੇਸ਼, ਦੇਣਦਾਰੀਆਂ ਅਤੇ ਕਥਿਤ ਬੇਨਾਮੀਦਾਰਾਂ ਦੇ ਨਾਂ ਲਿਖੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਮਈ ਵਿਚ ਆਪਣੀ ਪਤਨੀ ਨਾਲ ਚਾਰ ਧਾਮ ਯਾਤਰਾ ’ਤੇ ਜਾਣ ਤੋਂ ਪਹਿਲਾਂ ਭੀਮ ਰੈੱਡੀ ਨੇ ਇਹ ਡਾਇਰੀ ਲਿਖ ਕੇ ਇਸ ਦੀ ਸਕੈਨ ਕੀਤੀ ਹੋਈ ਕਾਪੀ ਵ੍ਹਟਸਐਪ ਰਾਹੀਂ ਆਪਣੇ ਦੋਵਾਂ ਪੁੱਤਰਾਂ ਨੂੰ ਭੇਜੀ ਸੀ।
ਪੜ੍ਹੋ ਇਹ ਵੀ - ਮੁੜ ਬਹਾਲ ਕਰੋ ਕਾਕਰੋਚ ਜਨਤਾ ਪਾਰਟੀ ਦਾ 'X' ਅਕਾਉਂਟ, ਦਿੱਲੀ ਹਾਈ ਕੋਰਟ ਵਲੋਂ ਨਿਰਦੇਸ਼ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤ੍ਰਿਣਮੂਲ ਦੇ ਬੈਂਕ ਖਾਤਿਆਂ ਨਾਲ ਜੁੜੇ ਮਾਮਲੇ ’ਚ ਈ. ਡੀ. ਨੇ ਕੀਤੀ ਛਾਪੇਮਾਰੀ
NEXT STORY