ਹਿਸਾਰ— ਹਰਿਆਣਾ ਦੇ ਹਿਸਾਰ 'ਚ ਦਲਿਤ ਜੁਆਇੰਟ ਐਕਸ਼ਨ ਕਮੇਟੀ ਦੇ ਥਰਨਾਸਥਲ 'ਤੇ ਬੁੱਧਵਾਰ ਨੂੰ 300 ਤੋਂ ਜ਼ਿਆਦਾ ਦਲਿਤ ਪਰਿਵਾਰਾਂ ਨੇ ਕਰੀਬ 500 ਦਲਿਤਾਂ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾਇਆ ਲਿਆ। ਪਿਛਲੇ 187 ਦਿਨਾਂ ਤੋਂ ਦਲਿਤ ਜੁਆਇੰਟ ਐਕਸ਼ਨ ਕਮੇਟੀ ਦੇ ਸਰਪ੍ਰਸਤੀ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਹਿਸਾਰ ਦੇ ਲਘੁ ਸਕੱਤਰੇਤ 'ਚ ਧਰਨੇ 'ਤੇ ਬੈਠੇ ਹਨ। ਕਮੇਟੀ ਦੇ ਸੰਯੋਜਕ ਅਤੇ ਧਰਨਾ ਸੰਚਾਲਕ ਦਿਨੇਸ਼ ਖਾਪੜ ਨੇ ਇਹ ਜਾਣਕਾਰੀ ਦਿੱਤੀ।
ਦਿਨੇਸ਼ ਥਾਪੜ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਆਏ 6 ਬੋਧੀ ਭਿਕਸ਼ੂ ਨੇ ਧਰਨਾ ਸਥਾਨ 'ਤੇ ਹੀ ਇਨ੍ਹਾਂ ਪਰਿਵਾਰਾਂ ਨੂੰ ਦੀਸ਼ਾ ਦੇ ਕੇ ਧਰਮ ਪਰਿਵਰਤਨ ਕਰਵਾਇਆ। ਦਲਿਤਾਂ ਦੀਆਂ ਮੰਗਾਂ 'ਚ ਕੁਰੂਕਸ਼ੇਤਰ ਦੇ ਇਕ ਪਿੰਡ ਦੀ ਦਲਿਤ ਲੜਕੀ ਨਾਲ ਹੋਈ ਦਰਿੰਦਗੀ ਦੀ ਜਾਂਚ ਕਰਾਉਣਾ, ਹਿਸਾਰ ਦੇ ਭਟਲਾ 'ਚ ਦਲਿਤਾਂ ਦਾ ਸਮਾਜਿਕ ਬਾਈਕਾਟ ਕਰਨ ਵਾਲਿਆਂ ਖਿਲਾਫ ਮਾਮਲੇ ਦਰਜ ਕਰਨ ਅਤੇ ਦਲਿਤਾਂ 'ਤੇ ਕੀਤੇ ਗਏ ਝੂਠੇ ਮਾਮਲੇ ਖਾਰਿਜ ਕਰਨਾ, ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਰੋਕ ਲਗਾਉਣਾ ਆਦਿ ਸ਼ਾਮਿਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਖਾਪੜ ਨੇ ਕਿਹਾ ਕਿ ਜਦੋਂ ਦੇਸ਼ ਅਤੇ ਹਰਿਆਣਾ 'ਚ ਬੀ.ਜੇ. ਪੀ. ਦੀ ਸਰਕਾਰ ਬਣੀ ਹੈ, ਉਦੋਂ ਉਹ ਦਲਿਤ, ਪਛੜੇ, ਘੱਟ ਗਿਣਤੀ ਗੁਲਾਮੀ ਦੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹਨ। ਸਰਕਾਰ ਨੇ ਹਰ ਮਾਮਲੇ 'ਚ ਦਲਿਤਾਂ ਦੀ ਅਣਦੇਖੀ ਕਰਕੇ ਦਲਿਤਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜੀਂਦ 'ਚ ਹੀ ਬੀਤੀ 4 ਜੂਨ ਨੂੰ 100 ਤੋਂ ਜ਼ਿਆਦਾ ਦਲਿਤਾਂ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ ਸੀ।
ਜ਼ਿਕਰਯੋਗ ਹੈ ਕਿ ਧਰਮ ਪਰਿਵਰਤਨ ਕਰਨ ਵਾਲੇ ਸਾਰੇ ਦਲਿਤ ਆਪਣੀਆਂ ਮੰਗਾਂ ਨੂੰ ਲੈ ਕੇ ਕਥਿਤ ਤੌਰ 'ਤੇ 113 ਦਿਨਾਂ ਤੋਂ ਧਰਨੇ 'ਤੇ ਬੈਠੇ ਹੋਏ ਸਨ। ਦਲਿਤਾਂ ਦਾ ਦੋਸ਼ ਸੀ ਕਿ ਸੂਬਾ ਸਰਕਾਰ ਨੇ ਐੱਸ. ਪੀ/ਐੱਸ. ਟੀ. ਰਿਜ਼ਰਵੇਸ਼ਨ ਐਕਟ 'ਤੇ ਆਰਡੀਨੈਂਸ ਔਕ ਝਾਂਸਾ ਜਬਰ-ਜ਼ਨਾਹ ਮਮਾਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਇਸ ਲਈ ਉਨ੍ਹਾਂ ਨੇ ਬੁੱਧ ਧਰਮ ਅਪਣਾ ਲਿਆ। ਇਹ ਧਰਮ ਪਰਿਵਰਤਨ ਵੀ ਦਲਿਤ ਜੁਆਇੰਟ ਐਕਸ਼ਨ ਕਮੇਟੀ ਦੇ ਸੰਯੋਜਕ ਅਤੇ ਧਰਨੇ ਦਾ ਸੰਚਾਲਨ ਕਰ ਰਹੇ ਦਿਨੇਸ਼ ਖਾਪੜ ਦੀ ਅਗਵਾਈ 'ਚ ਹੋਇਆ ਸੀ।
ਬਾਬਾ ਰਾਮਦੇਵ ਨੇ ਕੀਤੀ ਐਲਾਨ, ਹੜ੍ਹ ਪੀੜਤਾ ਨੂੰ 2 ਕਰੋੜ ਦੀ ਰਾਹਤ ਸਮੱਗਰੀ ਦੇਵੇਗੀ ਪਤੰਜਲੀ
NEXT STORY