2023 ’ਚ ਫਰੀਦਾਬਾਦ ਦੀ ਇਕ 16 ਸਾਲਾ ਲੜਕੀ ਨੂੰ ਹੁਸੈਨ ਭਰਮਾਉਂਦਾ ਹੈ। ਉਹ ਉਸ ਨੂੰ ਦਿੱਲੀ ਦੀ ਨਿਜ਼ਾਮੂਦੀਨ ਦਰਗਾਹ ’ਤੇ ਲੈ ਜਾਂਦਾ ਹੈ ਅਤੇ ਉਸ ਨੂੰ ਬਾਬੇ ਨਾਲ ਮਿਲਵਾਉਂਦਾ ਹੈ, ਜੋ ਉਸ ਨੂੰ ਨਮਾਜ਼ ਅਦਾ ਕਰਵਾਉਂਦਾ ਹੈ ਅਤੇ ਉਸ ਨੂੰ ‘ਵੱਡੇ ਸੁਪਨੇ’ ਦਿਖਾ ਕੇ ਇਸਲਾਮ ਧਰਮ ਅਪਣਾਉਣ ਦੇ ਬਾਅਦ ਹੁਸੈਨ ਨਾਲ ਵਿਆਹ ਕਰ ਲੈਂਦਾ ਹੈ। ਸੁਣੀ ਜਿਹੀ ਗੱਲ ਲੱਗਦੀ ਹੈ?
ਮਿਲੋ ਛਾਂਗੁਰ ਬਾਬਾ ਉਰਫ ਜਮਾਲੁਦੀਨ ਨੂੰ, ਜੋ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲੇ ਦਾ ਇਕ ਧਰਮ ਬਦਲਵਾਉਣ ਵਾਲਾ ਮਾਸਟਰਮਾਈਂਡ ਹੈ, ਜੋ ਆਰਥਿਕ ਤੌਰ ’ਤੇ ਕਮਜ਼ੋਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਣਿਆਂ ਜਾਂਦਾ ਹੈ-ਵਿਧਵਾਵਾਂ, ਅਨੁਸੂਚਿਤ ਜਾਤੀ, ਦਿਹਾੜੀ ਮਜ਼ਦੂਰ, ਜੋ ਪੈਸੇ, ਜ਼ਬਰਦਸਤੀ, ਵਿਆਹ, ਵਿਦੇਸ਼ ਯਾਤਰਾ, ਨੌਕਰੀ ਅਤੇ ਵਜ਼ੀਫੇ ਦੀ ਵਰਤੋਂ ਕਰਦੇ ਹਨ। ਕੋਡ ਨਾਂ ਪ੍ਰਾਜੈਕਟ ਮਿੱਟੀ ਪਲਟਣਾ, ਕਾਜਲ ਲਗਾਉਣਾ ਅਤੇ ਦਰਸ਼ਨ ਹੈ। ਜਿੱਥੇ ‘ਪ੍ਰਾਜੈਕਟ’ ਦਾ ਅਰਥ ਔਰਤਾਂ ਤੋਂ ਹੈ, ਉੱਥੇ ‘ਮਿੱਟੀ ਪਲਟਣਾ’ ਦਾ ਅਰਥ ਧਰਮ ਬਦਲਣਾ, ‘ਕਾਜਲ ਲਗਾਉਣਾ’ ਦਾ ਅਰਥ ਹੇਰ-ਫੇਰ ਅਤੇ ‘ਦਰਸ਼ਨ’ ਦਾ ਅਰਥ ਪੀੜਤਾਂ ਨੂੰ ਛਾਂਗੁਰ ਬਾਬਾ ਤੋਂ ਜਾਣੂ ਕਰਵਾਉਣਾ ਹੈ।
ਇਸ ਮਹੀਨੇ ਦੀ ਸ਼ੁਰੂਆਤ ’ਚ ਲਖਨਊ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਉਨ੍ਹਾਂ ਦੀ ਗ੍ਰਿਫਤਾਰੀ ਨਾਲ ਇਕ ਦਹਾਕਾ ਪਹਿਲਾਂ ਸਾਈਕਲ ’ਤੇ ਅੰਗੂਠੀਆਂ ਅਤੇ ਤਵੀਤ ਵੇਚਣ ਵਾਲੇ ਇਕ ਨਵੇਂ ਵਿਅਕਤੀ ਤੋਂ ਲੈ ਕੇ ਕਰੋੜਾਂ ਰੁਪਏ ਦੇ ਕਾਰੋਬਾਰ ਵਾਲੇ ਬਾਬੇ ਤੱਕ ਦਾ ਪਰਦਾਫਾਸ਼ ਹੋਇਆ ਹੈ, ਜਿਸ ਕੋਲ ਮੱਧ-ਪੂਰਬੀ ਦੇਸ਼ਾਂ ਤੋਂ ਮਿਲੇ ਦਾਨ ’ਚੋਂ 500 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਜਾਇਦਾਦ, 40 ਤੋਂ ਵੱਧ ਬੈਂਕ ਖਾਤੇ, 18 ਕਰੋੜ ਰੁਪਏ ਦੀਆਂ 2 ਜਾਇਦਾਦਾਂ ਆਦਿ ਹਨ। ਉਹ ਭਾਰਤ ਪ੍ਰਤੀਨਿਧੀ ਸੇਵਾ ਸੰਘ ਅਤੇ ਨਾਗਪੁਰ ’ਚ ਆਰ. ਐੱਸ. ਐੱਸ. ਨਾਲ ਜੁੜੇ ਇਕ ਫਰਜ਼ੀ ਕੇਂਦਰ ਦੀ ਅਗਵਾਈ ਕਰਦਾ ਹੈ।
ਇਕ ‘ਲਾਲ ਡਾਇਰੀ’ ’ਚ ਕਈ ਸਿਆਸਤਦਾਨਾਂ ਅਤੇ ਸਾਬਕਾ ਅਧਿਕਾਰੀਆਂ ਦੀ ਸੂਚੀ ਹੈ, ਜਿਨ੍ਹਾਂ ਨੂੰ ਉਸ ਤੋਂ ਭਾਰੀ ਵਿੱਤੀ ਸਹਾਇਤਾ ਮਿਲੀ ਸੀ। ਇਕ ਸਫੇ ’ਤੇ ਉਤਰੌਲਾ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਇਕ ਉਮੀਦਵਾਰ ਨੂੰ 90 ਲੱਖ ਰੁਪਏ ਦਿੱਤੇ ਜਾਣ ਦਾ ਵੇਰਵਾ ਹੈ। ਹਾਲਾਂਕਿ ਉਮੀਦਵਾਰ ਹਾਰ ਗਿਆ, ਛਾਂਗੁਰ ਬਾਬਾ 2027 ਦੀਆਂ ਚੋਣਾਂ ’ਚ ਇਕ ਹੋਰ ਉਮੀਦਵਾਰ ਇਕ ਸਾਬਕਾ ਆਈ. ਪੀ. ਐੱਸ. ਅਧਿਕਾਰੀ ਦਾ ਸਮਰਥਨ ਕਰਨ ਦੀ ਯੋਜਨਾ ਬਣਾ ਰਿਹਾ ਹੈ, ਨਾਲ ਹੀ ਗੁਆਂਢੀ ਚੋਣ ਹਲਕਿਆਂ ’ਚ ਸਰੋਤ ਝੋਕ ਰਿਹਾ ਅਤੇ ਆਪਣੇ ਪੈਰੋਕਾਰਾਂ ਨੂੰ ਸਮੂਹਿਕ ਤੌਰ ’ਤੇ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਿਹਾ ਹੈ।
ਮੁੱਖ ਤੌਰ ’ਤੇ ਧਰਮ ਬਦਲਣਾ ਭਾਰਤ ’ਚ ‘ਪ੍ਰਸਿੱਧੀ ਦਾ ਸਭ ਤੋਂ ਵੱਡਾ ਸਾਧਨ’ ਅਤੇ ਧਮਾਕਾਖੇਜ਼ ਸਮਾਜਿਕ ਅਤੇ ਸਿਆਸੀ ਮੁੱਦਾ ਬਣ ਗਿਆ ਹੈ। ਇਹ 1920 ਦੇ ਦਹਾਕੇ ’ਚ ਉੱਤਰ ਪ੍ਰਦੇਸ਼ ’ਚ ਆਰੀਆ ਸਮਾਜ ਅਤੇ ਹੋਰ ਹਿੰਦੂ ਮੁੜ-ਸਥਾਪਨਾਵਾਦੀ ਸੰਸਥਾਵਾਂ ਵਲੋਂ ਚਲਾਈ ਗਈ ਗਿਣੀ-ਮਿੱਥੀ ਵਿਚਾਰ ਮੁਹਿੰਮ ਅਤੇ ਪ੍ਰਸਿੱਧ ਭੜਕਾਊ ਅਤੇ ਉਤੇਜਿਤ ਅਪੀਲਾਂ ਦੀ ਯਾਦ ਦਿਵਾਉਂਦਾ ਹੈ, ਜੋ ਮੁਸਲਿਮ ਗੁੰਡਿਆਂ ਵਲੋਂ ਹਿੰਦੂ ਔਰਤਾਂ ਦੇ ‘ਅਗਵਾ’ ਅਤੇ ਧਰਮ ਬਦਲਣ ਦੇ ਵਿਰੁੱਧ ਸੀ, ਜਿਨ੍ਹਾਂ ’ਚ ਜਬਰ-ਜ਼ਨਾਹ, ਭੱਜਣ ਲਈ ਲਾਲਚ, ਧਰਮ ਬਦਲਣ, ਪ੍ਰੇਮ ਅਤੇ ਜਬਰੀ ਵਿਆਹ ਵਰਗੇ ਦੋਸ਼ ਸ਼ਾਮਲ ਸਨ ਤਾਂ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਸਪੱਸ਼ਟ ਰੇਖਾਵਾਂ ਖਿੱਚੀਆਂ ਜਾ ਸਕਣ।
ਉੱਤਰ, ਦੱਖਣ, ਪੂਰਬ ਜਾਂ ਪੱਛਮ ਵੱਲ ਮੁੜੀਏ, ਕਹਾਣੀ ਇਕ ਹੀ ਹੈ। ਧਰਮ ਹੁਣ ਧਨ ਦਾ, ਬਹੁਤੇ ਧਨ ਦਾ ਸਵਾਲ ਬਣਦਾ ਜਾ ਰਿਹਾ ਹੈ। ਯਾਦ ਕਰੋ, ਅਮਰੀਕਾ ਸਥਿਤ ਆਪਣੇ ਹੈੱਡਕੁਆਰਟਰਾਂ ਤੋਂ ਧਨ ਪ੍ਰਾਪਤ ਕਰਕੇ ਕਈ ਚਰਚ ਸਮੂਹਾਂ ਨੇ ਕਥਿਤ ਤੌਰ ’ਤੇ ਆਜ਼ਾਦੀ ਦੇ ਬਾਅਦ ਦਹਾਕਿਆਂ ’ਚ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਕਸ਼ਮੀਰ ਅਤੇ ਕਰਨਾਟਕ ’ਚ ਸੈਂਕੜੇ ਹਿੰਦੂਆਂ ਨੂੰ ਧਨ ਅਤੇ ਨੌਕਰੀਆਂ ਦੇ ਕੇ ਈਸਾਈ ਧਰਮ ’ਚ ਬਦਲ ਲਿਆ।
ਨੈਸ਼ਨਲ ਡੈਮੋਕ੍ਰੇਟਿਕ ਫਰੰਟ ਅਤੇ ਪਾਪੂਲਰ ਫਰੰਟ ਆਫ ਇੰਡੀਆ ਵਰਗੇ ਇਸਲਾਮੀ ਕੱਟੜਵਾਦੀ ਸੰਗਠਨਾਂ ਦੀ ਨਾਂਹ ਦੇ ਬਾਵਜੂਦ, ਕੇਰਲ ਸਰਕਾਰ ਨੇ ਕਿਹਾ ਕਿ 2006 ਤੋਂ 2,667 ਔਰਤਾਂ ਨੇ ਇਸਲਾਮ ਧਰਮ ਅਪਣਾਇਆ ਹੈ।
ਦੂਜੇ ਪਾਸੇ, ਪੁਲਸ ਦੇ ਅੰਕੜਿਆਂ ਅਨੁਸਾਰ ਇਕੱਲੇ ਪਿਛਲੇ 4 ਸਾਲਾਂ ’ਚ 8000 ਤੋਂ ਵੱਧ ਧਰਮ ਤਬਦੀਲ ਹੋਏ ਹਨ। ਇਸ ਦੇ ਇਲਾਵਾ ਹਿੰਦੂ ਜਨ-ਜਾਗ੍ਰਿਤੀ ਕਮੇਟੀ ਅਨੁਸਾਰ ਇਕੱਲੇ ਕਰਨਾਟਕ ’ਚ 60,000 ਲੜਕੀਆਂ ਦਾ ਧਰਮ ਬਦਲਿਆ ਗਿਆ ਹੈ। ਪਿਛਲੇ 6 ਮਹੀਨਿਆਂ ’ਚ ਉੱਤਰ ਪ੍ਰਦੇਸ਼ ’ਚ ਲਵ ਜੇਹਾਦ ਦੇ 20 ਤੋਂ ਵੱਧ ਮਾਮਲੇ ਦਰਜ ਕੀਤੇ ਗਏ।
ਦੂਜੇ ਪਾਸੇ, ਵਿਹਿਪ ਅਤੇ ਬਜਰੰਗ ਦਲ ਨੇ ਵੀ ਈਸਾਈ ਧਰਮ ’ਚ ਧਰਮ ਤਬਦੀਲੀ ਨੂੰ ਰੋਕਣ ਲਈ ਛੱਤੀਸਗੜ੍ਹ ਦੇ ਹਰੇਕ ਪਿੰਡ ’ਚ ਹਥਿਆਰਬੰਦ ਯੁਵਾ ਰੱਖਿਆ ਸੈਨਾ ਦੇ ਸਮੂਹ ਸਥਾਪਿਤ ਕੀਤੇ ਅਤੇ ਜਿੱਥੇ ਧਰਮ ਤਬਦੀਲ ਹੋਇਆ ਸੀ ਉੱਥੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਗੁਜਰਾਤ ਅਤੇ ਓਡਿਸ਼ਾ ’ਚ ਆਦਿਵਾਸੀ ਈਸਾਈਆਂ ਨੂੰ ਮੁੜ ਹਿੰਦੂ ਧਰਮ ’ਚ ਬਦਲਣ ਲਈ ਘਰ ਵਾਪਸੀ ਨਾਂ ਦਾ ਇਕ ਅੰਦੋਲਨ ਸ਼ੁਰੂ ਕੀਤਾ ਗਿਆ।
ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਓਡਿਸ਼ਾ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਗੁਜਰਾਤ ਨੇ ਧਰਮ ਬਦਲਣ ਵਿਰੋਧੀ ਕਾਨੂੰਨ ਬਣਾਏ ਹਨ, ਜੋ ਹਿੰਦੂ ਧਰਮ ’ਚ ਮੁੜ ਧਰਮ ਬਦਲਣ ਦੀ ਇਜਾਜ਼ਤ ਦਿੰਦੇ ਹਨ। ਫਿਰ ਵੀ ਧਰਮ ਬਦਲਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ।
ਉੱਤਰ ਪ੍ਰਦੇਸ਼ ’ਚ ਗੈਰ-ਕਾਨੂੰਨੀ ਧਰਮ ਬਦਲਣ (ਸੋਧ) ਬਿੱਲ, 2024 ਦੇ ਪਾਸ ਹੋਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਇਕ ਚਰਚ ’ਤੇ ਛਾਪਾ ਮਾਰਿਆ ਅਤੇ ਮੈਂਬਰਾਂ ’ਤੇ ਧਰਮ ਬਦਲਣ ਦਾ ਦੋਸ਼ ਲਾਇਆ। ਝਾਰਖੰਡ ’ਚ ਆਰ. ਐੱਸ. ਐੱਸ. ਦਾ ਟੀਚਾ ਪੂਰੇ ਬਲਾਕ ਨੂੰ ‘ਈਸਾਈ ਧਰਮ ਤੋਂ ਮੁਕਤ’ ਬਣਾਉਣਾ ਹੈ ਅਤੇ ਹਾਲ ਹੀ ’ਚ ਉਸ ਨੇ 53 ਪਰਿਵਾਰਾਂ ਨੂੰ ਹਿੰਦੂ ਧਰਮ ’ਚ ਬਦਲਿਆ ਹੈ। ਹਿੰਦੂ ਜਾਗਰਣ ਮੰਚ ਨੇ ਦੋਸ਼ ਲਾਇਆ ਕਿ ਭੋਪਾਲ ਅਤੇ ਕੇਰਲ ਈਸਾਈ ਪ੍ਰਚਾਰਕ ‘ਚੰਗਿਆਈ ਸਭਾਵਾਂ’ ’ਚ ਈਸਾਈ ਧਰਮ ਦੀ ਪਾਲਣਾ ਕਰਨ ’ਤੇ ਅਨਪੜ੍ਹ ਆਦਿਵਾਸੀਆਂ ਨੂੰ ਨੌਕਰੀ ਅਤੇ ਪੈਸੇ ਦੇਣ ਦਾ ਵਾਅਦਾ ਕਰਦੇ ਹਨ।
ਵਰਣਨਯੋਗ ਹੈ ਕਿ ਪਿਛਲੇ ਸਾਲ ਇਸਲਾਮ ਅਪਣਾਉਣ ਵਾਲੇ ਨਵੇਂ ਲੋਕਾਂ ’ਚ 77 ਫੀਸਦੀ ਹਿੰਦੂ ਸਨ ਅਤੇ 63 ਫੀਸਦੀ ਔਰਤਾਂ ਸਨ। ਗਲਤੀ ਕੌਣ ਕਰਦਾ ਹੈ? ਸਾਡੇ ਨੇਤਾ ਆਪਣੇ ਵੋਟ ਬੈਂਕ ਨੂੰ ਵਧਾਉਣ ਲਈ ਧਰਮ ਬਦਲਣ ਦੀ ਵਰਤੋਂ ਕਰ ਰਹੇ ਹਨ ਅਤੇ ਸਿਆਸੀ ਨਿਰਵਾਣ ਲਈ ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ ਖੜ੍ਹਾ ਕਰ ਰਹੇ ਹਨ। ਕਿਸ ਨੂੰ ਪਰਵਾਹ ਹੈ ਕਿ ਇਸ ਨਾਲ ਫੁੱਟ-ਪਾਊ ਵਿਗਾੜ ਪੈਦਾ ਹੋਣਗੇ ਅਤੇ ਨਤੀਜੇ ਵਜੋਂ ਫਿਰਕੂ ਫੁੱਟ ਪੈਦਾ ਹੋਵੇਗੀ।
ਸੁਪਰੀਮ ਕੋਰਟ ਨੇ 1967-68 ’ਚ ਓਡਿਸ਼ਾ ਅਤੇ ਮੱਧ ਪ੍ਰਦੇਸ਼ ਵਲੋਂ ਲਾਗੂ ਕੀਤੇ ਗਏ ਧਰਮ ਬਦਲਣ ਵਿਰੋਧੀ ਕਾਨੂੰਨਾਂ ਦੀ ਸੰਵਿਧਾਨਕ ਜਾਇਜ਼ਤਾ ਨੂੰ ਕਾਇਮ ਰੱਖਦੇ ਹੋਏ ਕਿਹਾ, ‘ਧੋਖਾਦੇਹੀ ਅਤੇ ਜਬਰੀ ਧਰਮ ਬਦਲਣਾ ਇਕ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਬੜੀ ਹੀ ਖਤਰਨਾਕ ਚੀਜ਼ ਹੈ ਜੋ ਅਖੀਰ ਰਾਸ਼ਟਰ ਦੀ ਸੁਰੱਖਿਆ ਅਤੇ ਨਾਗਰਿਕਾਂ ਦੀ ਧਾਰਮਿਕ ਆਜ਼ਾਦੀ ਅਤੇ ਸਿਆਣਪ ਨੂੰ ਪ੍ਰਭਾਵਿਤ ਕਰ ਸਕਦੀ ਹੈ।’
ਮਹੱਤਵਪੂਰਨ ਗੱਲ ਇਹ ਹੈ ਕਿ ਧਰਮ ਬਦਲਣ ਨੂੰ ਸ਼ਹਿ ਦੇਣ ਵਾਲਿਆਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਚਾਹੇ ਉਹ ਹਿੰਦੂ ‘ਬਾਬਾ’ ਹੋਵੇ ਜਾਂ ਮੁਸਲਿਮ ‘ਮੁੱਲਾ’। ਧਰਮ ਬਦਲਣਾ ਉਦੋਂ ਹੁੰਦਾ ਹੈ, ਜਦੋਂ ਵੱਖ-ਵੱਖ ਪੰਥਾਂ ਅਤੇ ਜਾਤੀਆਂ ਦੇ ਗਰੀਬਾਂ ਵਲੋਂ ਸਨਮਾਨ, ਆਤਮ ਸਨਮਾਨ ਅਤੇ ਆਰਥਿਕ ਬਿਹਤਰੀ ਦੀ ਮੰਗ ਨੂੰ ਅਣਸੁਣਿਆ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕੋਲ ਵੋਟ ਲਈ ਬਾਬਿਆਂ, ਮੌਲਾਨਿਆਂ ਜਾਂ ਮਿਸ਼ਨਰੀਆਂ ਵਲੋਂ ਦਿੱਤੀ ਜਾਣ ਵਾਲੀ ਰਕਮ ਨੂੰ ਖੁੱਲ੍ਹੇਆਮ ਹੜੱਪਣ ਦੇ ਇਲਾਵਾ ਕੋਈ ਬਦਲ ਨਹੀਂ ਬਚਦਾ।
ਬਿਨਾਂ ਸ਼ੱਕ ਧਰਮ ਬਦਲਣ ਦਾ ਕਿਸੇ ਧਰਮ ਦੀ ਪਵਿੱਤਰਤਾ ਦੀ ਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਾ ਹੀ ਧਾਰਮਿਕ ਆਜ਼ਾਦੀ ਧਰਮ ਬਦਲਣ ਦੇ ਨਿਯੋਜਿਤ ਪ੍ਰੋਗਰਾਮ ਦੇ ਵਿਸਥਾਰ ਨੂੰ ਸਹੀ ਠਹਿਰਾਉਂਦੀ ਹੈ। ਇਸ ਤਰ੍ਹਾਂ ਦੀਆਂ ਸਰਗਰਮੀਆਂ ਦੂਜਿਆਂ ਦੀ ਧਾਰਮਿਕ ਆਜ਼ਾਦੀ ਦੇ ਵਿਰੁੱਧ ਹਮਲਾ ਹਨ। ਸਪੱਸ਼ਟ ਤੌਰ ’ਤੇ ਧਰਮ ਬਦਲਣ ਲਈ ਮਜਬੂਰ ਕਰਨ ਵਾਲਿਆਂ ’ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
ਸਿਆਸੀ ਪਾਰਟੀਆਂ ਅਤੇ ਅੱਤਵਾਦੀ ਤੱਤਾਂ ਨੂੰ ਇਹ ਸਮਝਣਾ ਹੋਵੇਗਾ ਕਿ ਇਸ ਨਾਲ ਹੋਣ ਵਾਲੇ ਨੁਕਸਾਨ ਸਥਾਈ ਹੋਣਗੇ। ਨਾ ਤਾਂ ਭਗਵਾਨ ਰਾਮ ਅਤੇ ਨਾ ਹੀ ਅੱਲ੍ਹਾ, ਸਿਆਸਤ ਦੇ ਨਾਂ ’ਤੇ ਹੱਲਾ-ਗੁੱਲਾ ਮਚਾਉਣ ਲਈ ਉਨ੍ਹਾਂ ਨੂੰ ਮੁਆਫ ਕਰਨਗੇ।
ਪੂਨਮ ਆਈ. ਕੌਸ਼ਿਸ਼
ਕੀ ਉੱਪ-ਰਾਸ਼ਟਰਪਤੀ ਦਾ ਅਸਤੀਫਾ ਮਹਿਜ਼ ਸਿਹਤ ਦੇ ਕਾਰਨ ਹੈ?
NEXT STORY