ਆਈਜ਼ੋਲ- ਮਿਆਂਮਾਰ ਅਤੇ ਬੰਗਲਾਦੇਸ਼ ਦੇ 31,500 ਤੋਂ ਵੱਧ ਸ਼ਰਨਾਰਥੀਆਂ ਨੇ ਮਿਜ਼ੋਰਮ ਦੇ ਵੱਖ-ਵੱਖ ਹਿੱਸਿਆਂ 'ਚ ਸ਼ਰਨ ਲਈ ਹੈ। ਇਸ ਸਬੰਧ ਵਿਚ ਇਕ ਅਧਿਕਾਰੀ ਨੇ ਦੱਸਿਆ ਕਿ 27 ਜਨਵਰੀ ਤੱਕ ਉੱਤਰ-ਪੂਰਬੀ ਸੂਬੇ ਮਿਜ਼ੋਰਮ 'ਚ ਸ਼ਰਨ ਲੈਣ ਵਾਲੇ ਮਿਆਂਮਾਰ ਦੇ ਨਾਗਰਿਕਾਂ ਦੀ ਗਿਣਤੀ 31,050 ਸੀ ਅਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਦੀ ਗਿਣਤੀ 541 ਸੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ੀ ਨਾਗਰਿਕ ਲੋਂਗਤਲਾਈ ਜ਼ਿਲ੍ਹੇ ਦੇ 8 ਪਿੰਡਾਂ 'ਚ ਬਣਾਏ ਗਏ 160 ਅਸਥਾਈ ਕੈਂਪਾਂ 'ਚ ਰਹਿ ਰਹੇ ਹਨ।
ਅਧਿਕਾਰੀ ਨੇ ਕਿਹਾ ਕਿ ਮਿਆਂਮਾਰ 'ਚ ਫਰਵਰੀ 2021 'ਚ ਫ਼ੌਜ ਦੇ ਤਖ਼ਤਾਪਲਟ ਤੋਂ ਬਾਅਦ ਗੁਆਂਢੀ ਦੇਸ਼ ਦੇ ਨਾਗਰਿਕ ਮਿਜ਼ੋਰਮ ਭੱਜ ਗਏ ਸਨ, ਜਦੋਂ ਕਿ ਜਾਤੀ ਵਿਦਰੋਹੀ ਸਮੂਹ ਦੇ ਵਿਰੁੱਧ ਫੌਜ ਦੇ ਹਮਲੇ ਤੋਂ ਬਾਅਦ ਬੰਗਲਾਦੇਸ਼ ਦੇ ਚਟਗਾਂਗ ਪਹਾੜੀ ਖੇਤਰ ਤੋਂ ਸ਼ਰਨਾਰਥੀ ਇੱਥੇ ਆਏ ਸਨ। ਮਿਜ਼ੋਰਮ ਦੀ ਮਿਆਂਮਾਰ ਨਾਲ 510 ਕਿਲੋਮੀਟਰ ਅਤੇ ਬੰਗਲਾਦੇਸ਼ ਨਾਲ 318 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ।
ਸਥਾਈ ਕਮੇਟੀ ਦੀ ਚੋਣ ਦੇ ਬਿਨਾਂ MCD ਸਦਨ ਦਿਨ ਭਰ ਲਈ ਮੁਲਤਵੀ
NEXT STORY