ਸ਼ਿਮਲਾ (ਭਾਸ਼ਾ)– ਯੂਕ੍ਰੇਨ ਤੋਂ ਹੁਣ ਤਕ ਹਿਮਾਚਲ ਪ੍ਰਦੇਸ਼ ਦੇ 102 ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਚੁੱਕਾ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੱਸਿਆ ਕਿ ਸੂਬੇ ਦੇ ਘੱਟ ਤੋਂ ਘੱਟ 317 ਵਿਦਿਆਰਥੀ ਅਜੇ ਵੀ ਜੰਗ ਪ੍ਰਭਾਵਿਤ ਯੂਕ੍ਰੇਨ ’ਚ ਫਸੇ ਹੋਏ ਹਨ ਅਤੇ ਹੁਣ ਤਕ 102 ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਦੇ ਹੋਏ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਿਲੀ ਜਾਣਕਾਰੀ ਮੁਤਾਬਕ ਯੂਕ੍ਰੇਨ ’ਚ ਅਜੇ ਵੀ ਹਿਮਾਚਲ ਦੇ 317 ਵਿਦਿਆਰਥੀ ਫਸੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਫਸੇ ਹੋਏ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਪੂਰੀ ਹਲ-ਚਲ ’ਤੇ ਨਜ਼ਰ ਰੱਖ ਰਹੇ ਹਨ। ਭਾਰਤ ਸਰਕਾਰ ਦੇ 4 ਮੰਤਰੀ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ’ਚ ਪਹੁੰਚੇ ਹੋਏ ਹਨ, ਤਾਂਕਿ ਉੱਥੋਂ ਆ ਰਹੇ ਭਾਰਤੀਆਂਨ ਨੂੰ ਦੇਸ਼ ਵਾਪਸ ਲਿਆਂਦਾ ਜਾ ਸਕੇ। ਉਨ੍ਹਾਂ ਨੇ ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਦੀ ਹਿੰਮਤ ਵਧਾਉਂਦੇ ਹੋਏ ਕਿਹਾ ਕਿ ਭਾਰਤੀ ਦੂਤਘਰਾਂ ਨਾਲ ਸੰਪਰਕ ’ਚ ਰਹੋ ਅਤੇ ਉੱਥੋਂ ਨਿਰਦੇਸ਼ ਮਿਲਣ ’ਤੇ ਹੀ ਕਿਤੇ ਜਾਓ। ਬਿਨਾਂ ਮਦਦ ਦੇ ਕਿਸੇ ਤਰ੍ਹਾਂ ਦਾ ਪਲਾਇਨ ਕਰਨਾ ਖ਼ਤਰਨਾਕ ਹੋ ਸਕਦਾ ਹੈ।
ਸੋਮਵਾਰ ਨੂੰ ਠਾਕੁਰ ਨੇ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਪਰਿਵਾਰਾਂ ਅਤੇ ਮਾਪਿਆਂ ਨਾਲ ਗੱਲ ਕੀਤੀ, ਜਿਨ੍ਹਾਂ ਦੇ ਬੱਚੇ ਅਜੇ ਵੀ ਯੂਕ੍ਰੇਨ ’ਚ ਹਨ ਅਤੇ ਭਾਰਤ ਆਉਣਾ ਚਾਹੁੰਦੇ ਹਨ। ਦੇਸ਼ ਪਰਤ ਚੁੱਕੇ ਕੁਝ ਵਿਦਿਆਰਥੀ ਵੀ ਇਸ ਵੀਡੀਓ ਕਾਨਫਰੈਂਸਿੰਗ ’ਚ ਜੁੜੇ, ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਆਪਣੇ ਅਨੁਭਵ ਸਾਂਝੇ ਕੀਤੀ ਅਤੇ ਕੁਝ ਸੁਝਾਅ ਦਿੱਤੇ।
ਜਨਤਾ ਦੀ ਤਕਲੀਫ਼ ਨਾਲ ਸਰਕਾਰ ਨੂੰ ਮਤਲਬ ਨਹੀਂ : ਰਾਹੁਲ ਗਾਂਧੀ
NEXT STORY