ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤ 34 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਸੂਬੇ ’ਚ ਇਸ ਭਿਆਨਕ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1906 ਹੋ ਗਈ ਹੈ। ਕੋਰੋਨਾ ਲਾਗ ਦੇ 1340 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਗਿਣਤੀ ਵੱਧ ਕੇ 1,32,763 ਹੋ ਗਈ ਹੈ। ਦੁਪਹਿਰ 2 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸੂਬੇ ਵਿਚ ਅਜੇ 31,629 ਮਰੀਜ਼ ਇਲਾਜ ਅਧੀਨ ਹਨ। ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ 99,188 ਲੋਕ ਕੋਰੋਨਾ ਲਾਗ ਤੋਂ ਬਾਅਦ ਸਿਹਤਮੰਦ ਹੋ ਗਏ ਹਨ।
ਇਹ ਵੀ ਪੜ੍ਹੋ : ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ
ਦੱਸ ਦੇਈਏ ਕਿ ਸੂਬੇ ਵਿਚ ਕੋਰੋਨਾ ਦੇ ਵਿਗੜਦੇ ਹਾਲਾਤ ਨੂੰ ਲੈ ਕੇ 16 ਮਈ ਤੱਕ ‘ਕੋਰੋਨਾ ਕਰਫਿਊ’ ਲਾਇਆ ਗਿਆ ਹੈ। ਅੱਜ ਯਾਨੀ ਕਿ 10 ਮਈ ਤੋਂ ਹੋਰ ਸਖ਼ਤੀ ਕੀਤੀ ਗਈ ਹੈ। ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਸਿਰਫ 3 ਘੰਟੇ ਹੀ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਜਨਤਕ ਟਰਾਂਸਪੋਰਟ ਯਾਨੀ ਕਿ ਬੱਸਾਂ ਵੀ ਬੰਦ ਰਹਿਣਗੀਆਂ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਹਿਮਾਚਲ ’ਚ 10 ਮਈ ਤੋਂ ਕੋਰੋਨਾ ਕਰਫਿਊ ’ਚ ਸਖ਼ਤੀ, ਬੱਸਾਂ ਬੰਦ, 3 ਘੰਟੇ ਹੀ ਖੁੱਲ੍ਹਣਗੀਆਂ ਦੁਕਾਨਾਂ
ਕੋਰੋਨਾ ਕਾਰਨ ਮੁਲਤਵੀ ਹੋਈ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ
NEXT STORY