ਨਵੀਂ ਦਿੱਲੀ– ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਯਾਨੰਦ ਰਾਏ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਦੱਸਿਆ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਦੀ ਵਿਵਸਥਾ ਹਟਾਏ ਜਾਣ ਮਗਰੋਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਬਾਹਰ ਦੇ 34 ਲੋਕਾਂ ਨੇ ਜਾਇਦਾਦ ਖਰੀਦੀ ਹੈ। ਪਹਿਲਾਂ ਜੰਮੂ-ਕਸ਼ਮੀਰ ’ਚ ਧਾਰਾ 370 ਹੋਣ ਕਾਰਨ ਦੂਜੇ ਸੂਬਿਆਂ ਦੇ ਲੋਕ ਜਾਇਦਾਦ ਨਹੀਂ ਖਰੀਦ ਸਕਦੇ ਸਨ।
5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਧਾਰਾ-370 ਦੀਆਂ ਵਿਵਸਥਾਵਾਂ ਖਤਮ ਕਰ ਦਿੱਤੀਆਂ ਸਨ। ਰਾਏ ਨੇ ਸਦਨ ’ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਕਿਹਾ, ‘‘ਜੰਮੂ-ਕਸ਼ਮੀਰ ਸਰਕਾਰ ਵਲੋਂ ਪ੍ਰਦਾਨ ਕੀਤੀ ਗਈ ਸੂਚਨਾ ਦੇ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਾਹਰ 34 ਲੋਕਾਂ ਨੇ ਧਾਰਾ-370 ਹੱਟਣ ਮਗਰੋਂ ਉੱਥੋਂ ਜਾਇਦਾਦ ਖਰੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਜਾਇਦਾਦ ਜੰਮੂ, ਰਿਆਸੀ, ਊਧਮਪੁਰ ਅਤੇ ਗਾਂਦੇਰਬਲ ਜ਼ਿਲ੍ਹਿਆਂ ’ਚ ਹਨ।
ਭਾਈਚਾਰੇ ਦੀ ਮਿਸਾਲ: ਮੁਸਲਿਮ ਸ਼ਖਸ ਨੇ ਮੰਦਰ ’ਚ ਲਗਾਈ 37 ਕੁਇੰਟਲ ਦੀ ਘੰਟੀ
NEXT STORY