ਮੈਂਗਲੁਰੂ (ਵਾਰਤਾ)— ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ 'ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਹਿਰ ਸ਼ਾਰਜਾਹ ਅਤੇ ਸਾਊਦੀ ਅਰਬ ਦੇ ਸ਼ਹਿਰ ਦੰਮਾਮ ਵਿਚ ਫਸੇ 346 ਭਾਰਤੀ ਸ਼ਨੀਵਾਰ ਦੇਰ ਰਾਤ ਮੈਂਗਲੁਰੂ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਦੰਮਾਮ ਤੋਂ 178 ਫਸੇ ਯਾਤਰੀਆਂ ਨੂੰ ਲੈ ਕੇ ਚਾਰਟਰਡ ਜਹਾਜ਼ ਇੱਥੇ ਪੁੱਜਾ, ਜਦਕਿ 'ਵੰਦੇ ਭਾਰਤ ਮਿਸ਼ਨ' ਤਹਿਤ ਸ਼ਾਰਜਹਾ ਤੋਂ 168 ਫਸੇ ਲੋਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਇੱਥੇ ਉਤਰਿਆ।
ਅਧਿਕਾਰੀਆਂ ਮੁਤਾਬਕ ਇਹ ਸਾਰੇ ਕਰਨਾਟਕ ਦੇ ਵਾਸੀ ਹਨ ਅਤੇ ਕੰਨੜ ਭਾਸ਼ੀ ਹਨ। ਸਾਰੇ ਯਾਤਰੀਆਂ ਦੇ ਆਉਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਸਾਰਿਆਂ ਨੂੰ ਸੰਸਥਾਗਤ ਕੁਆਰੰਟੀਨ ਸੈਂਟਰ 'ਚ ਭੇਜ ਦਿੱਤਾ ਗਿਆ। ਕੁਆਰੰਟਾਈਨ 'ਚ ਰਹਿੰਦੇ ਸਮੇਂ ਵਿਚ ਇਨ੍ਹਾਂ ਦੇ ਕੋਰੋਨਾ ਟੈਸਟ ਲਈ ਨਮੂਨੇ ਜਾਂਚ ਲਈ ਭੇਜੇ ਜਾਣਗੇ ਅਤੇ ਰਿਪੋਰਟ ਆਉਣ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵੱਡੀ ਗਿਣਤੀ 'ਚ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਹੁਣ ਤੱਕ 6 ਲੱਖ ਤੋਂ ਵਧੇਰੇ ਭਾਰਤੀ ਆਪਣੇ ਵਤਨ ਵਾਪਸੀ ਕਰ ਚੁੱਕੇ ਹਨ। ਇਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ 'ਵੰਦੇ ਭਾਰਤ ਮਿਸ਼ਨ' ਅਤੇ 'ਆਪਰੇਸ਼ਨ ਸਮੁੰਦਰ ਸੇਤੂ' ਜ਼ਰੀਏ ਵਾਪਸ ਲਿਆਂਦਾ ਗਿਆ ਹੈ।
ਦਿੱਲੀ 'ਚ ਜਨਾਨੀ ਸਮੇਤ 2 ਬੱਚਿਆਂ ਦਾ ਕਤਲ, ਫਰਾਰ ਪਤੀ 'ਤੇ ਸ਼ੱਕ, ਮੌਕੇ 'ਤੇ ਹਥੌੜਾ ਬਰਾਮਦ
NEXT STORY