ਜੈਪੁਰ : ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਰਿਸ਼ਭਦੇਵ ਇਲਾਕੇ ਵਿਚ ਇਕ ਵਾਹਨ (ਜੀਪ) ਦੀ ਲਪੇਟ ਵਿਚ ਆਉਣ ਨਾਲ ਚਾਰ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਰਿਸ਼ਭਦੇਵ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਇਹ ਨੌਜਵਾਨ ਉਦੈਪੁਰ-ਅਹਿਮਦਾਬਾਦ ਹਾਈਵੇਅ 'ਤੇ ਇਕ ਰੈਸਟੋਰੈਂਟ ਨੇੜੇ ਖੜ੍ਹੇ ਸਨ, ਜਦੋਂ ਇਕ ਤੇਜ਼ ਰਫਤਾਰ ਜੀਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਪੁਲਸ ਮੁਤਾਬਕ ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਦੀ ਉਦੈਪੁਰ ਦੇ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸੜਕ 'ਤੇ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਜਾਲਮ (25), ਰਾਜੂ (22), ਅਸ਼ੋਕ (20) ਅਤੇ ਵਿਨੋਦ (20) ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹਿਰੂ ਕੋਲ ਦੂਰਦ੍ਰਿਸ਼ਟੀ ਸੀ, ਭਾਰਤ ਦੀ ਤਰੱਕੀ ਲਈ ਉਨ੍ਹਾਂ ਦੀ ਅਗਵਾਈ ਜ਼ਰੂਰੀ ਸੀ : ਸ਼ਰਦ ਪਵਾਰ
NEXT STORY