ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਮਾਊਂਟ ਅਲੀ ਰਤਨੀ ਟਿੱਬਾ 'ਤੇ ਚੜ੍ਹਨ ਵਾਲੇ ਪੱਛਮੀ ਬੰਗਾਲ ਦੇ 4 ਪਰਬਤਰੋਹੀ ਲਾਪਤਾ ਹੋ ਗਏ ਹਨ। ਸੂਬੇ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਸੁਦੇਸ਼ ਮੋਖਤਾ ਨੇ ਕਿਹਾ ਕਿ ਉਨ੍ਹਾਂ ਦੀ ਪਛਾਣ ਅਭਿਜੀਤ ਬਾਨਿਕ (43), ਚਿਨਮਯ ਮੰਡਲ (43), ਦਿਬਾਸ਼ ਦਾਸ (37) ਅਤੇ ਬਿਨਾਏ ਦਾਸ (31) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਰਬਤਰੋਹੀ ਬੁੱਧਵਾਰ ਨੂੰ ਲਾਪਤਾ ਹੋ ਗਏ ਸਨ।
ਮੋਖਤਾ ਨੇ ਕਿਹਾ ਕਿ ਉਨ੍ਹਾਂ ਦੇ ਸਮੂਹ ਦੇ 2 ਹੋਰ ਮੈਂਬਰ ਅਤੇ ਇਕ ਰਸੋਈਆ ਮਲਾਣਾ ਕੋਲ ਵਾਕੇਮ ਪਰਤ ਆਏ ਅਤੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਪਰਬਤਰੋਹਨ ਅਤੇ ਸੰਬੰਧਤ ਖੇਡ ਸੰਸਥਾ (ਏ.ਬੀ.ਆਈ.ਐੱਮ.ਏ.ਐੱਸ.) ਮਨਾਲੀ ਤੋਂ ਬਚਾਅ ਮੁਹਿੰਮ ਸ਼ੁਰੂ ਕਰਨ ਲਈ ਇਕ ਟੀਮ ਇਕੱਠੀ ਕਰ ਰਿਹਾ ਹੈ। ਮਨਾਲੀ ਦੇ ਉੱਪ ਮੰਡਲ ਮੈਜਿਸਟ੍ਰੇਟ ਨੇ ਏ.ਬੀ.ਆਈ.ਐੱਮ.ਏ.ਐੱਸ. ਟੀਮ ਨਾਲ ਜਰੀ 'ਚ ਇਕ ਸਥਾਨਕ ਬਚਾਅ ਦਲ ਦਾ ਵੀ ਤਾਲਮੇਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵੀ ਅਤੇ ਤੁਰੰਤ ਪ੍ਰਕਿਰਿਆ ਲਈ ਬਚਾਅ ਦਲ ਨੂੰ ਸੈਟੇਲਾਈਟ ਫ਼ੋਨ ਉਪਲੱਬਧ ਕਰਵਾਏ ਜਾ ਰਹੇ ਹਨ।
ਵਿਦੇਸ਼ ਮੰਤਰੀ ਜੈਸ਼ੰਕਰ ਸ਼ਨੀਵਾਰ ਤੋਂ ਤਿੰਨ ਦਿਨਾਂ ਯਾਤਰਾ 'ਤੇ ਜਾਣਗੇ ਸਾਊਦੀ ਅਰਬ
NEXT STORY