ਜੰਮੂ- ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਸੁਰੱਖਿਆ ਫੋਰਸਾਂ ਨੂੰ ਅੱਤਵਾਦੀਆਂ ਦੇ ਇਕ ਟਿਕਾਣੇ ਤੋਂ 4 ਆਈ. ਈ. ਡੀ. ਰਿਸੀਵਰ ਸਮੇਤ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਸੁਰੱਖਿਆ ਫੋਰਸਾਂ ਨੇ ਇਕ ਭਰੋਸੇਯੋਗ ਸੂਤਰ ਤੋਂ ਅੱਤਵਾਦੀਆਂ ਦੇ ਟਿਕਾਣਿਆਂ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਨਤੀਜੇ ਵਜੋਂ 9 ਯੂ. ਬੀ. ਜੀ. ਐੱਲ. ਗੋਲੇ, 4 ਆਈ. ਈ. ਡੀ. ਰਿਸੀਵਰ, ਉਨ੍ਹਾਂ ਦੇ ਅਸਲ ਫੈਕਟਰੀ ਪੈਕੇਜਿੰਗ ’ਚ ਰੱਖੇ ਗਏ 30 ਐਕਸ ਕਮਰਸ਼ੀਅਲ ਗ੍ਰੇਡ ਡੈਟੋਨੇਟਰਾਂ, ਏ. ਕੇ. 47 ਦੇ 138 ਰਾਉਂਡ, ਇਕ ਲੋਡ ਮੈਗਜ਼ੀਨ, 7 ਰਾਉਂਡ ਦੇ ਨਾਲ ਸਨਾਈਪਰ ਰਾਈਫਲ, ਏ. ਕੇ. 47 ਦੇ 24 ਖਾਲੀ ਰੌਂਦ ਬਰਾਮਦ ਕੀਤੇ ਗਏ। ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੀ ਭਾਲ ਵੀ ਜਾਰੀ ਰੱਖੀ ਹੋਈ ਹੈ ਅਤੇ ਕਈ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਪਤੀ ਦੀ ਮੌਤ ਦਾ ਗ਼ਮ ਨਹੀਂ ਸਹਾਰ ਸਕੀ ਪਤਨੀ, 5 ਮਹੀਨੇ ਦੇ ਬੱਚੇ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ
NEXT STORY