ਲਖਨਊ - ਉੱਤਰ-ਪ੍ਰਦੇਸ਼ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਸ਼ੁੱਕਰਵਾਰ ਨੂੰ ਭਾਰਤ ’ਚ ਗ਼ੈਰ-ਕਾਨੂੰਨੀ ਢੰਗ ਨਾਲ ਪ੍ਰਵਾਸ ਕਰ ਰਹੇ ਮਿਆਂਮਾ ਦੇ ਰੋਹਿੰਗਿਆ ਸਮੁਦਾਏ ਦੇ ਇਕ ਸੰਗਠਿਤ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਵਧੀਕ ਪੁਲਸ ਡਾਇਰੈਕਟਰ ਜਨਰਲ (ਕਾਨੂੰਨ-ਵਿਵਸਥਾ) ਪ੍ਰਸ਼ਾਂਤ ਕੁਮਾਰ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਗਿਰੋਹ ਮਨੁੱਖ ਤਸਕਰੀ ਕਰਨ ਦੇ ਨਾਲ-ਨਾਲ ਗ਼ੈਰ-ਕਾਨੂੰਨੀ ਰੂਪ ਨਾਲ ਵੋਟਰ ਕਾਰਡ, ਆਧਾਰ ਕਾਰਡ ਅਤੇ ਪਾਸਪੋਰਟ ਵੀ ਤਿਆਰ ਕਰਦਾ ਸੀ। ਬਿਆਨ ਅਨੁਸਾਰ ਗਿਰੋਹ ਦੇ ਮੈਂਬਰਾਂ ਨੂੰ ਮੇਰਠ, ਅਲੀਗੜ੍ਹ ਅਤੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਤੋਂ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ, ਪੀ.ਜੀ.ਆਈ. 'ਚ ਹੋਈ ਮੌਤ
ਗ੍ਰਿਫਤਾਰ ਮੈਂਬਰਾਂ ’ਚ ਮਿਆਂਮਾ ਮੂਲ ਦੇ ਹਾਫਿਜ਼ ਸ਼ਫੀਕ ਉਰਫ ਸ਼ਬੀਉੱਲਾਹ, ਅਜੀਜੁੱਰਹਿਮਾਨ ਉਰਫ ਅਜੀਜ਼, ਮੁਫੀਜੁੱਰਹਿਮਾਨ ਉਰਫ ਮੁਫਜੀ ਅਤੇ ਮੁਹੰਮਦ ਇਸਮਾਇਲ ਸ਼ਾਮਲ ਹਨ। ਪੁਲਸ ਨੇ ਉਨ੍ਹਾਂ ਨੂੰ ਯੂ.ਐੱਨ.ਐੱਚ.ਸੀ.ਆਰ. ਕਾਰਡ, ਮੋਬਾਇਲ ਫੋਨ, ਵਰਮਾ ਦਾ ਪਛਾਣ ਪੱਤਰ, ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਬਣਿਆ ਆਧਾਰ ਕਾਰਡ, ਪਾਸਪੋਰਟ ਦੀ ਫੋਟੋਕਾਪੀ, ਲੈਪਟਾਪ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਕਸਟੱਡੀ ਰਿਮਾਂਡ ’ਤੇ ਲਿਆ ਜਾਵੇਗਾ, ਜਿਸ ਨਾਲ ਭਾਰਤ ’ਚ ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਜਾਣਕਾਰੀ ਮਿਲ ਸਕੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੋਬਾਇਲ ’ਤੇ ਗੇਮ ਖੇਡਦੇ-ਖੇਡਦੇ ਕਾਰ ’ਚ ਲੌਕ ਹੋ ਗਿਆ 8 ਸਾਲਾ ਬੱਚਾ, ਸਾਹ ਘੁਟਣ ਨਾਲ ਹੋਈ ਮੌਤ
NEXT STORY