ਹਰਿਦੁਆਰ (ਏਜੰਸੀ)- ਜਾਪਾਨ ਦੇ ਮੂਲ ਨਿਵਾਸੀ 4 ਭਿਕਸ਼ੂਆਂ ਨੇ ਸਨਾਤਨ ਧਰਮ ਅਪਣਾ ਲਿਆ ਹੈ। ਪਿਛਲੇ ਕਈ ਵਰ੍ਹਿਆਂ ਤੋਂ ਭਾਰਤ ’ਚ ਰਹਿ ਕੇ ਸਨਾਤਨ ਸੰਸਕ੍ਰਿਤੀ ਦਾ ਅਧਿਐਨ ਕਰਨ ਵਾਲੇ ਇਨ੍ਹਾਂ ਭਿਕਸ਼ੂਆਂ ਨੂੰ ਵਿਧੀ-ਵਿਧਾਨ ਨਾਲ ਸ਼ੁੱਕਰਵਾਰ ਨੂੰ ਉੱਤਰਾਖੰਡ ਦੀ ਧਰਮਨਗਰੀ ਹਰਿਦੁਆਰ ’ਚ ਜੂਨਾ ਅਖਾੜੇ ਦੇ ਆਚਾਰੀਆ ਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਨੇ ਮੰਡਲੇਸ਼ਵਰ ਦੀ ਉਪਾਧੀ ਦਿੱਤੀ।
ਇਨ੍ਹਾਂ 4 ਨੌਜਵਾਨ ਸੰਤਾਂ ਨੂੰ ਧਾਰਮਿਕ ਪ੍ਰਚਾਰ ਅਤੇ ਮਾਰਗਦਰਸ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੂਨਾ ਅਖਾੜਾ ਦੇ ਆਚਾਰੀਆ ਮਹਾਮੰਡਲੇਸ਼ਵਰ ਨੇ ਨਵ-ਦੀਕਸ਼ਿਤ ਸੰਤਾਂ ਨੂੰ ਧਰਮ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਦੀਕਸ਼ਾ ਲੈਣ ਵਾਲੇ ਜਾਪਾਨੀ ਭਿਕਸ਼ੂਆਂ ਨੇ ਭਾਰਤੀ ਸੰਸਕ੍ਰਿਤੀ ਪ੍ਰਤੀ ਆਪਣੀ ਡੂੰਘੀ ਸ਼ਰਧਾ ਪ੍ਰਗਟਾਈ।
ਰਾਸ਼ਟਰਪਤੀ ਮੁਰਮੂ ਨੇ ਪ੍ਰਸਿੱਧ ਲੋਕ ਗਾਇਕਾ ਤੀਜਨ ਬਾਈ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
NEXT STORY