ਸ਼ਿਮਲਾ— ਇੱਥੋਂ ਦੇ ਹਾਟਕੋਟੀ ਕੈਂਚੀ ਕੋਲ ਭਿਆਨਕ ਅੱਗ ਨਾਲ ਚਾਰ ਦੁਕਾਨਾਂ ਅਤੇ 2 ਸਟੋਰ ਸੜ ਕੇ ਸੁਆਹ ਹੋ ਗਏ। ਜਾਣਾਕਰੀ ਅਨੁਸਾਰ ਹਾਦਸਾ ਐਤਵਾਰ ਦੇਰ ਰਾਤ ਨੂੰ ਹੋਇਆ। ਜਿੱਥੇ ਬਢਾਹ ਪਿੰਡ ਦੇ ਪਰਮਾਨੰਦ ਪੁੱਤਰ ਹਰਿ ਸਿੰਘ ਦੀ ਬਿਲਡਿੰਗ 'ਚ ਅੱਗ ਲੱਗ ਗਈ ਅਤੇ ਉਸ 'ਚ ਇਕ ਢਾਬਾ, ਕਰਿਆਨੇ, ਮੋਬਾਇਲ ਅਤੇ ਨਾਈ ਦੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।
ਇਸ ਬਿਲਡਿੰਗ 'ਚ 2 ਸਟੋਰ ਵੀ ਸਨ, ਉਨ੍ਹਾਂ 'ਚ ਰੱਖਿਆ ਸਾਮਾਨ ਵੀ ਅੱਗ 'ਚ ਸੜ ਗਿਆ। ਦੱਸਿਆ ਜਾਂਦਾ ਹੈ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਨੇੜੇ-ਤੇੜੇ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਵਿਭਾਗ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ। ਹਾਟਕੋਟੀ ਪੁਲਸ ਚੌਕੀ ਦੇ ਹੌਲਦਾਰ ਗੋਪਾਲ ਸਿੰਘ ਨੇ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ।
SSC ਪੇਪਰ ਲੀਕ: ਸਰਕਾਰ ਨੇ ਮੰਨੀ ਸੀ.ਬੀ.ਆਈ. ਜਾਂਚ ਦੀ ਮੰਗ
NEXT STORY