ਪਾਨੀਪਤ- ਹਰਿਆਣਾ ਵਿਚ ਆਏ ਦਿਨ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਪਾਨੀਪਤ ਤੋਂ ਸਾਹਮਣੇ ਆਇਆ ਹੈ, ਜਿੱਥੇ ਭਿਆਨਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਸ਼ਖ਼ਸ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਪਾਨੀਪਤ ਫਲਾਈਓਵਰ 'ਤੇ ਟਰੱਕ ਦੀ ਟੱਕਰ ਲੱਗਣ ਕਾਰਨ ਵਾਪਰਿਆ।
ਇਹ ਵੀ ਪੜ੍ਹੋ- ਮਹਾਦੇਵ ਸੱਟਾ ਐਪ ਘਪਲੇ ਦਾ 'ਕਿੰਗ' ਸੌਰਭ ਦੁਬਈ ’ਚ ਗ੍ਰਿਫਤਾਰ, ਭਾਰਤ ਲਿਆਉਣ ਦੀ ਤਿਆਰੀ
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕੁੰਡਲੀ ਤੋਂ ਪਾਨੀਪਤ ਬਰੇਜ਼ਾ ਕਾਰ ਵਿਚ ਸਵਾਰ ਹੋ ਕੇ ਆ ਰਹੇ ਸਨ। ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ। ਕੁੰਡਲੀ ਤੋਂ ਰੋਹਿਤ, ਨਿਤਿਨ, ਅਕਸ਼ੈ ਅਤੇ ਜਾਟੀ ਪਿੰਡ ਤੋਂ ਰਾਹੁਲ ਦੀ ਮੌਤ ਹੋ ਚੁੱਕੀ ਹੈ। ਨਿਤਿਨ ਅਤੇ ਰਾਹੁਲ ਚਚੇਰੇ ਭਰਾ ਸਨ। ਸਾਰਿਆਂ ਦੀ ਉਮਰ 20 ਤੋਂ 25 ਸਾਲ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮਾਂ ਨੇ ਧੀ ਨੂੰ ਮਾਰਨ ਦੀ ਦਿੱਤੀ ਸੀ ਸੁਪਾਰੀ, ਕਿਲਰ ਨੇ ਕੀਤਾ ਕੁਝ ਅਜਿਹਾ ਹੀ ਪੁਲਸ ਦੇ ਵੀ ਉੱਡੇ ਹੋਸ਼
ਟਰੱਕ ਦੀ ਟੱਕਰ ਕਾਰਨ ਵਾਪਰਿਆ ਹਾਦਸਾ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੋਨੀਪਤ ਦੇ ਕੁੰਡਲੀ ਪਿੰਡ ਤੋਂ ਰੋਹਿਤ, ਨਿਤਿਨ ਅਤੇ ਅਕਸ਼ੈ, ਸੋਨੀਪਤ ਦੇ ਹੀ ਜਾਟੀ ਪਿੰਡ ਦੇ ਰਹਿਣ ਵਾਲੇ ਰਾਹੁਲ ਅਤੇ ਸੌਰਵ ਸ਼ੁੱਕਰਵਾਰ ਰਾਤ ਬਰੇਜ਼ਾ ਕਾਰ 'ਚ ਸੋਨੀਪਤ ਤੋਂ ਪਾਨੀਪਤ ਲਈ ਰਵਾਨਾ ਹੋਏ ਸਨ। ਇਹ ਦੋਸਤ ਟੂਰ ਐਂਡ ਟਰੈਵਲ ਕੰਪਨੀ ਵਿਚ ਕੰਮ ਕਰਦੇ ਸਨ। ਉਹ ਇਸ ਕੰਮ ਲਈ ਪੇਮੈਂਟ ਲੈਣ ਪਾਨੀਪਤ ਆ ਰਹੇ ਸਨ। ਜਦੋਂ ਉਹ ਆਪਣੀ ਕਾਰ ਲੈ ਕੇ ਪਾਨੀਪਤ ਦੇ ਐਲੀਵੇਟਿਡ ਪੁਲ 'ਤੇ ਚੜ੍ਹੇ ਤਾਂ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਐਲੀਵੇਟਿਡ ਪੁਲ ਦੇ ਡਿਵਾਈਡਰ ਅਤੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਕੁੰਡਲੀ ਦੇ ਰੋਹਿਤ, ਨਿਤਿਨ, ਅਕਸ਼ੈ ਅਤੇ ਜਾਟੀ ਪਿੰਡ ਦੇ ਰਾਹੁਲ ਦੀ ਮੌਤ ਹੋ ਗਈ ਜਦਕਿ ਜਾਟੀ ਪਿੰਡ ਦਾ ਸੌਰਵ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਵਿਚ ਰੋਹਿਤ ਅਤੇ ਨਿਤਿਨ ਚਚੇਰੇ ਭਰਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
53 ਭਾਰਤ ਰਤਨ ਪੁਰਸਕਾਰ ਜੇਤੂਆਂ 'ਚੋਂ ਸਿਰਫ਼ 1 ਬਿਜ਼ਨੈੱਸਮੈਨ, ਜਾਣੋ ਕਿਵੇਂ ਮਿਲਦੈ Bharat Ratna Award
NEXT STORY