ਭਰੂਚ-ਗੁਜਰਾਤ 'ਚ ਇਕ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਮੁਤਾਬਕ ਭਰੂਚ ਸ਼ਹਿਰ ਦੇ ਦਾਹੇਜ 'ਚ ਸਥਿਤ ਕੈਮੀਕਲ ਫੈਕਟਰੀ 'ਚ ਬਾਇਲਰ 'ਚ ਵਿਸਫੋਟ ਹੋਣ ਨਾਲ ਲਗਭਗ 40 ਕਾਮੇ ਝੁਲਸ ਗਏ ਹਨ। ਇਹ ਹਾਦਸਾ ਬੁੱਧਵਾਰ ਦੁਪਹਿਰ ਨੂੰ ਵਾਪਰਿਆ। ਹੁਣ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਹੈ। ਸਥਾਨਿਕ ਪ੍ਰਸ਼ਾਸਨ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਮੌਕੇ 'ਤੇ 10 ਦਮਕਲ ਦੀਆਂ ਗੱਡੀਆਂ ਵੀ ਪਹੁੰਚੀਆਂ।
ਭਰੂਚ ਦੇ ਕੁਲੈਕਟਰ ਐੱਮ.ਡੀ. ਮੋਦੀਆ ਨੇ ਦੱਸਿਆ ਹੈ ਕਿ ਬੁੱਧਵਾਰ ਦੁਪਹਿਰ ਨੂੰ ਇਕ ਐਗਰੋ ਕੈਮੀਕਲ ਕੰਪਨੀ ਦੇ ਬਾਇਲਰ 'ਚ ਵਿਸਫੋਟ ਹੋਣ ਤੋਂ ਬਾਅਦ ਲਗਭਗ 35 ਤੋਂ 40 ਕਾਮੇ ਅੱਗ ਦੀ ਚਪੇਟ 'ਚ ਆ ਗਏ। ਸਾਰੇ ਜ਼ਖਮੀਆਂ ਨੂੰ ਭਰੂਚ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਅੱਗ ਪੂਰੀ ਫੈਕਟਰੀ 'ਚ ਫੈਲ ਗਈ ਹੈ। ਸਾਵਧਾਨੀ ਵਜੋਂ ਕੈਮੀਕਲ ਪਲਾਂਟ ਦੇ ਨੇੜੇ ਦੇ 2 ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਹੈ।
ਮੋਦੀ ਕੈਬਨਿਟ ਨੇ ਕਿਸਾਨਾਂ ਦੇ ਹਿੱਤ 'ਚ ਲਿਆ ਇਹ ਵੱਡਾ ਫੈਸਲਾ
NEXT STORY